ਹੋਰ ਖਬਰਾਂ

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਹੁਣ ਨੌਕਰੀ ਦੇ ਨਾਲ ਮਿਲੇਗੀ PR !!

By Jashan A -- April 12, 2019 3:54 pm

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਹੁਣ ਨੌਕਰੀ ਦੇ ਨਾਲ ਮਿਲੇਗੀ PR !!,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ।ਅਜਿਹੇ 'ਚ ਭਾਰਤੀ ਲੋਕ ਵਧੇਰੇ ਮਾਤਰਾ 'ਚ ਕੈਨੇਡਾ ਜਾਂਦੇ ਹਨ। ਕੈਨੇਡਾ ਜਾ ਕੇ ਕੰਮ ਕਰਨਾ ਤੇ ਵੱਸਣਾ ਪੰਜਾਬੀਆਂ ਦਾ ਸੁਫਨਾ ਹੈ ਤੇ ਇਹੋ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਂਦਾ ਹੈ। ਕੈਨੇਡਾ ਨੇ ਜਿੱਥੇ ਵੀਜ਼ਾ ਨਿਯਮ ਸਖ਼ਤ ਕੀਤੇ ਹਨ, ਉੱਥੇ ਹੀ ਭਾਰਤੀ ਟੈਲੇਂਟ ਨੂੰ ਸਮਝਦਿਆਂ ਇੱਥੇ ਮੌਕਾ ਦਿੱਤਾ ਜਾ ਰਿਹਾ ਹੈ।

pr ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਹੁਣ ਨੌਕਰੀ ਦੇ ਨਾਲ ਮਿਲੇਗੀ PR !!

ਕੈਨੇਡਾ ਗਲੋਬਲ ਟੈਲੇਂਟ ਸਟ੍ਰੀਮ (GTS) ਨਾਂ ਦਾ ਪੱਕਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸੌਖਿਆਂ ਹੀ ਕੈਨੇਡਾ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ।ਜੀਟੀਐਸ ਤਹਿਤ ਐਲਐਮਆਈਏ ਜ਼ਰੀਏ ਦੋ ਸਾਲਾਂ ਦਾ ਵਰਕ ਵੀਜ਼ਾ ਮਿਲੇਗਾ।

ਹੋਰ ਪੜ੍ਹੋ:ਕੈਨੇਡਾ ਤੋਂ ਪਰਤੇ ਬਠਿੰਡਾ ਦੇ ਨੌਜਵਾਨ ਦੀ ਸਿਰਸਾ ਦੇ ਕੋਲ ਸੜਕ ਹਾਦਸੇ ‘ਚ ਮੌਤ

ਕੈਨੇਡਾ ਦੀ ਇਸ ਯੋਜਨਾ ਤਹਿਤ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਜਾਂ ਹਿਸਾਬ (STEM) ਪਿਛੋਕੜ ਵਾਲੇ ਲੋਕਾਂ ਨੂੰ ਇਸ ਦਾ ਵਧੇਰੇ ਲਾਭ ਹੋਵੇਗਾ।

pr ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਹੁਣ ਨੌਕਰੀ ਦੇ ਨਾਲ ਮਿਲੇਗੀ PR !!

ਮੀਡੀਆ ਰਿਪੋਰਟਾਂ ਮੁਤਾਬਕ ਜੋ ਲੋਕ ਜੀਟੀਐਸ ਯੋਜਨਾ ਤਹਿਤ ਨੌਕਰੀ ਕਰਨਗੇ ਉਹ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰ ਸਕਣਗੇ।ਹਾਲਾਂਕਿ, ਜੀਟੀਐਸ ਪਹਿਲਾਂ ਤੋਂ ਜਾਰੀ ਹੈ, ਪਰ ਕੈਨੇਡਾ ਸਰਕਾਰ ਇਸ ਨੂੰ ਪੱਕੇ ਤੌਰ 'ਤੇ ਜਾਰੀ ਰੱਖਣ ਬਾਰੇ ਸੋਚ ਰਹੀ ਹੈ।

-PTC News

  • Share