ਕੈਨੇਡਾ ਦੇ ਸਰੀ ‘ਚ ਜਲੰਧਰ ਦੀ ਲੜਕੀ ਦਾ ਕਤਲ, ਪਰਿਵਾਰ ‘ਚ ਸੋਗ ਦੀ ਲਹਿਰ

Girl Murder

ਕੈਨੇਡਾ ਦੇ ਸਰੀ ‘ਚ ਜਲੰਧਰ ਦੀ ਲੜਕੀ ਦਾ ਕਤਲ, ਪਰਿਵਾਰ ‘ਚ ਸੋਗ ਦੀ ਲਹਿਰ,ਜਲੰਧਰ: ਜਲੰਧਰ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਇੱਕ ਨੌਜਵਾਨ ਕੁੜੀ ਦਾ ਕੈਨੇਡਾ ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਪ੍ਰਭਲੀਨ ਵਜੋਂ ਹੋਈ ਹੈ ਜੋ 2016 ਵਿਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ।

ਮਿਲੀ ਜਾਣਕਾਰੀ ਮੁਤਾਬਕ ਪੜ੍ਹਾਈ ਖਤਮ ਹੋਣ ਤੋਂ ਬਾਅਦ ਹੁਣ ਸਰੀ ‘ਚ ਕੰਮ ਕਰ ਰਹੀ ਸੀ। ਅੱਜ ਸਵੇਰੇ ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ 21 ਨਵੰਬਰ ਨੂੰ ਕਤਲ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਕਤਲ ਦੀ ਵਜ੍ਹਾ ਨਹੀਂ ਪਤਾ ਲੱਗ ਸਕੀ ਹੈ।

-PTC News