Advertisment

ਕੈਨੇਡਾ 'ਚ ਧੂਰੀ ਦੇ ਨੌਜਵਾਨ ਦੀ ਮੌਤ, ਪਰਿਵਾਰ 'ਚ ਛਾਇਆ ਮਾਤਮ

author-image
Jashan A
Updated On
New Update
ਕੈਨੇਡਾ 'ਚ ਧੂਰੀ ਦੇ ਨੌਜਵਾਨ ਦੀ ਮੌਤ, ਪਰਿਵਾਰ 'ਚ ਛਾਇਆ ਮਾਤਮ
Advertisment
ਕੈਨੇਡਾ 'ਚ ਧੂਰੀ ਦੇ ਨੌਜਵਾਨ ਦੀ ਮੌਤ, ਪਰਿਵਾਰ 'ਚ ਛਾਇਆ ਮਾਤਮ,ਸੰਗਰੂਰ: ਕੈਨੇਡਾ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਸੜਕ ਹਾਦਸੇ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦੀ ਸਨੇਹਪਾਲ ਸਿੰਘ ਰੰਧਾਵਾ ਵਜੋਂ ਹੋਈ ਜੋ ਸੰਗਰੂਰ ਦੇ ਧੂਰੀ ਦਾ ਵਸਨੀਕ ਸੀ। Youth Death ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਤੜਕਸਾਰ ਵੈਨਕੂਵਰ ਦੇ ਫ਼ਸਟ ਅਵੈਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਟੈਕਸੀ ਅਤੇ ਇਕ ਸਮਾਰਟ ਕਾਰ ਵਿਚਕਾਰ ਟੱਕਰ ਹੋ ਗਈ। ਇਸ ਕਾਰਨ 28 ਸਾਲਾ ਸਨੇਹਪਾਲ ਦੀ ਮੌਤ ਹੋ ਗਈ। ਹੋਰ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਛਾਇਆ ਮਾਤਮ ਮ੍ਰਿਤਕ ਸਨੇਹਪਾਲ ਸਿੰਘ ਰੰਧਾਵਾ ਸਟੂਡੈਂਟ ਵੀਜ਼ੇ 'ਤੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ ਤੇਕੁਝ ਸਮਾਂ ਪਹਿਲਾਂ ਹੀ ਉਹ ਪੱਕਾ ਹੋਇਆ ਸੀ। ਉਹ ਪੰਜਾਬ ਵਿਆਹ ਕਰਵਾ ਕੇ ਆਇਆ ਸੀ।ਇਸ ਘਟਨਾ ਤੋਂ ਬਾਅਦ ਘਰ 'ਚ ਮਾਤਮ ਪਸਰ ਗਿਆ ਹੈ। Youth Death ਉਧਰ ਬਿਨਾਂ ਕਸੂਰੋਂ ਸਨੇਹਪਾਲ ਰੰਧਾਵਾ ਦੀ ਜਾਨ ਚਲੇ ਜਾਣ ਕਾਰਨ ਸਥਾਨਕ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਬੇਹੱਦ ਸਦਮੇ 'ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਕੈਨੇਡਾ 'ਚ ਵਾਪਰੇ ਹਾਦਸਿਆਂ 'ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ। -PTC News-
punjab-news punjabi-news canada punjabi-youth-death
Advertisment

Stay updated with the latest news headlines.

Follow us:
Advertisment