Fri, Apr 26, 2024
Whatsapp

ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ

Written by  Jashan A -- January 24th 2019 04:23 PM -- Updated: January 24th 2019 05:17 PM
ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ

ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ

ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ,ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਕਬੱਡੀ ਖਿਡਾਰੀ ਗਗਨ ਜਲਾਲ ਦੀ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਪੂਰੇ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। [caption id="attachment_245258" align="aligncenter" width="300"]kabbadi ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ[/caption] ਦੱਸ ਦੇਈਏ ਕਿ ਕਬੱਡੀ ਜਗਤ 'ਚ ਗਗਨ ਦਾ ਨਾਮ ਪੰਜਾਬ ਤੋਂ ਕੈਨੇਡਾ ਤੱਕ ਗੂੰਜਦਾ ਸੀ।ਗੱਲ ਅਮਰੀਕਾ ਦੇ ਫਿਲਾਡੇਲਫੀਆ ਕੱਪ ਦੀ ਹੋਵੇ ਜਾਂ ਫਿਰ ਕੈਨੇਡਾ ਦੇ ਐਡਮਿੰਟਨ ਤੇ ਵੈਨਕੂਵਰ ਕਬੱਡੀ ਕੱਪ ਦੀ ਚੀਤੇ ਵਾਂਗ ਤੇਜ਼ ਤਰਾਰ ਗਗਨ ਕਿਸੇ ਵੀ ਜਾਫੀ ਨੂੰ ਚਕਮਾ ਦੇ ਮਿੰਟਾਂ 'ਚ ਫੁਰਰਰਰਰ ਹੋ ਜਾਂਦਾ ਸੀ ਤੇ ਕਬੱਡੀ ਕੱਪ ਉਸ ਦੇ ਹੱਥਾਂ 'ਚ ਹੁੰਦਾ ਸੀ। ਗਗਨ ਦੀ ਮੌਤ ਤੋਂ ਬਾਅਦ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। [caption id="attachment_245259" align="aligncenter" width="300"]kabbadi ਕੈਨੇਡਾ ਦੇ ਸਰੀ 'ਚ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖੇਡ ਜਗਤ 'ਚ ਸੋਗ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਦੇਸ਼ਾਂ 'ਚ ਬੀਤੇ ਕੁਝ ਸਮੇਂ 'ਚ ਜਿਸ ਤਰ੍ਹਾਂ ਕਬੱਡੀ ਖਿਡਾਰੀ ਦਿਲ ਦੇ ਦੌਰੇ ਦੇ ਸ਼ਿਕਾਰ ਹੋ ਰਹੇ ਹਨ, ਉਹ ਵੀ ਚਿੰਤਾ ਦਾ ਵਿਸ਼ਾ ਹੈ। -PTC News


Top News view more...

Latest News view more...