ਕੈਨੇਡਾ ਦੇ ਸਰੀ ‘ਚ ਕਤਲ ਹੋਈ ਪ੍ਰਭਲੀਨ ਕੌਰ ਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

Canada Surrey Murder Prabhleen Kaur village Chitti Funeral
ਕੈਨੇਡਾ ਦੇ ਸਰੀ 'ਚ ਕਤਲ ਹੋਈ ਪ੍ਰਭਲੀਨ ਕੌਰਦਾ ਜੱਦੀ ਪਿੰਡ 'ਚ ਹੋਇਆ ਅੰਤਿਮ ਸਸਕਾਰ

ਕੈਨੇਡਾ ਦੇ ਸਰੀ ‘ਚ ਕਤਲ ਹੋਈ ਪ੍ਰਭਲੀਨ ਕੌਰ ਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ:ਜਲੰਧਰ : ਕੈਨੇਡਾ ਦੇ ਸਰੀ ਵਿੱਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੱਜ ਜਲੰਧਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪ੍ਰਭਲੀਨ ਦੀ ਲਾਸ਼ ਸ਼ੁੱਕਰਵਾਰ ਨੂੰ ਜਲੰਧਰ ਪਹੁੰਚੀ ਸੀ, ਜਿੱਥੋਂ ਉਸ ਦੀ ਲਾਸ਼ ਨੂੰ ਉਸਦੇ ਜੱਦੀ ਪਿੰਡ ਚਿੱਟੀ ਲਿਆਂਦਾ ਗਿਆ। ਜਿੱਥੇ ਉਸਦੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅੱਜ ਪ੍ਰਭਲੀਨ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

Canada Surrey Murder Prabhleen Kaur village Chitti Funeral
ਕੈਨੇਡਾ ਦੇ ਸਰੀ ‘ਚ ਕਤਲ ਹੋਈ ਪ੍ਰਭਲੀਨ ਕੌਰਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਲਾਸ਼ ਲੈਣ ਸਰੀ ਪਹੁੰਚੇ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ 18 ਸਾਲਾ ਨੌਜਵਾਨ ਪੀਟਰ ਨਾਲ ਵਿਆਹੀ ਹੋਈ ਸੀ ਅਤੇ ਉਸ ਨੇ ਹੀ ਗੋਲੀ ਮਾਰ ਕੇ ਪ੍ਰਭਲੀਨ ਕੌਰ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਨ੍ਹਾਂ ਦੱਸਿਆ ਸੀ ਕਿ ਦੋਹਾਂ ਨੇ ਜਨਵਰੀ ‘ਚ ਭਾਰਤ ਆਉਣਾ ਸੀ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਗਰਾ ਵਿਖੇ ਤਾਜ ਮਹਿਲ ਦੇਖਣ ਜਾਣਾ ਸੀ।

Canada Surrey Murder Prabhleen Kaur village Chitti Funeral
ਕੈਨੇਡਾ ਦੇ ਸਰੀ ‘ਚ ਕਤਲ ਹੋਈ ਪ੍ਰਭਲੀਨ ਕੌਰਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

ਮਿਲੀ ਜਾਣਕਾਰੀ ਅਨੁਸਾਰ ਪ੍ਰਭਲੀਨ ਦੇ ਕਤਲ ਵਾਲੇ ਦਿਨ ਘਰ ‘ਚੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਮਿਲੀ ਸੀ ਜੋ ਕਿ ਉਸ ਦੇ ਪਤੀ ਪੀਟਰ ਦੀ ਸੀ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਪਿਸਤੌਲ ਪੀਟਰ ਨੇ ਉਸੇ ਦਿਨ ਖਰੀਦਿਆ ਸੀ ਅਤੇ ਇਸ ਦਾ ਲਾਈਸੈਂਸ ਉਸ ਕੋਲ ਪਹਿਲਾਂ ਹੀ ਸੀ। ਇਸ ਪਿਸਤੌਲ ਨਾਲ ਉਸ ਨੇ ਤਿੰਨ ਗੋਲ਼ੀਆਂ ਪ੍ਰਭਲੀਨ ਨੂੰ ਮਾਰੀਆਂ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ।

Canada Surrey Murder Prabhleen Kaur village Chitti Funeral
ਕੈਨੇਡਾ ਦੇ ਸਰੀ ‘ਚ ਕਤਲ ਹੋਈ ਪ੍ਰਭਲੀਨ ਕੌਰਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ ਪ੍ਰਭਲੀਨ ਕੌਰ 14 ਨਵੰਬਰ 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉਸ ਨੇ ਵੈਨਕੂਵਰ ਸਥਿਤ ਲੈਂਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਉਥੇ ਪ੍ਰਭਲੀਨ ਨੇ ਪੀਟਰ ਨਾਂ ਦੇ ਇਕ ਗੋਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ ਕਰੀਬ 18 ਸਾਲ ਸੀ, ਜਿਸ ਕਰਕੇ ਦੋਹਾਂ ਨੇ ਬੀਸੀ. ਦੀ ਬਜਾਏ ਅਲਬਰਟਾ ਜਾ ਕੇ ਕਾਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬੀਸੀ. ‘ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ।
-PTCNews