Sat, Apr 20, 2024
Whatsapp

ਹੁਣ ਔਰਤਾਂ ਵੀ ਚੱਲੀਆਂ ਇਹਨਾਂ ਗਲਤ ਰਸਤਿਆਂ 'ਤੇ, ਬਰਾਮਦ ਹੋਇਆ ਇਹ ਗੈਰਕਾਨੂੰਨੀ ਸਮਾਨ

Written by  Joshi -- November 03rd 2018 12:25 PM
ਹੁਣ ਔਰਤਾਂ ਵੀ ਚੱਲੀਆਂ ਇਹਨਾਂ ਗਲਤ ਰਸਤਿਆਂ 'ਤੇ, ਬਰਾਮਦ ਹੋਇਆ ਇਹ ਗੈਰਕਾਨੂੰਨੀ ਸਮਾਨ

ਹੁਣ ਔਰਤਾਂ ਵੀ ਚੱਲੀਆਂ ਇਹਨਾਂ ਗਲਤ ਰਸਤਿਆਂ 'ਤੇ, ਬਰਾਮਦ ਹੋਇਆ ਇਹ ਗੈਰਕਾਨੂੰਨੀ ਸਮਾਨ

ਹੁਣ ਔਰਤਾਂ ਵੀ ਚੱਲੀਆਂ ਇਹਨਾਂ ਗਲਤ ਰਸਤਿਆਂ 'ਤੇ, ਬਰਾਮਦ ਹੋਇਆ ਇਹ ਗੈਰਕਾਨੂੰਨੀ ਸਮਾਨ,ਟੋਰਾਂਟੋ: ਬੀਤੇ ਦਿਨ ਕੈਨੇਡਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਦੌਰਾਨ ਕੈਨੇਡਾ ਪੁਲਿਸ ਨੇ ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ 50 ਸਾਲਾ ਔਰਤ ਨੂੰ 25 ਗੈਰ-ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਗੈਰਕਾਨੂੰਨੀ ਤਰੀਕੇ ਨਾਲ ਹਥਿਆਰਾਂ ਨੂੰ ਲੁਕੋ ਕੇ ਲੈ ਕੇ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਔਰਤ ਨੂੰ ਦਬੋਚ ਲਿਆ। ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਕਿ ਔਰਤ ਟੋਰਾਂਟੋ ਦੀ ਰਹਿਣ ਵਾਲੀ ਹੈ, ਹਾਲਾਂਕਿ ਉਸ ਦੀ ਪਛਾਣ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਗੋਲੀਬਾਰੀ ਕਾਰਨ 45 ਲੋਕਾਂ ਦੀ ਮੋਤ ਹੋ ਗਈ ਹੈ ,ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਰ ਪੜ੍ਹੋ: 2019 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਇਹਨਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ ਸੂਤਰਾਂ ਅਨੁਸਾਰ ਇਹ ਔਰਤ ਵੀ ਵੱਡਾ ਧਮਾਕਾ ਕਰਨ ਦੀ ਕੋਸ਼ਿਸ ਵਿੱਚ ਸੀ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 2014-15 ਦੇ ਦੇ ਅੰਕੜਿਆਂ ਮੁਤਾਬਕ ਹੁਣ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਟੋਰਾਂਟੋ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਹ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੇ ਮਾਹਿਰ ਜੇਮਜ਼ ਡੁਬਰੋ ਨੇ ਕਿਹਾ ਕਿ ਕੈਨੇਡਾ 'ਚ ਹਥਿਆਰਾਂ ਦੀ ਤਸਕਰੀ ਰੋਜ਼ਾਨਾ ਦੀ ਗੱਲ ਹੋ ਗਈ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਘਟਨਾਵਾਂ ਵਿੱਚ ਘਾਟਾ ਲਿਆਉਣ ਵਿੱਚ ਉਹਨਾਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। —PTC News


Top News view more...

Latest News view more...