Thu, Apr 25, 2024
Whatsapp

ਕੈਨੇਡਾ ਤੋਂ ਆਈ ਦੁੱਖਦਾਈ ਖ਼ਬਰ, ਰੇਲ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

Written by  Jashan A -- September 30th 2019 09:25 AM
ਕੈਨੇਡਾ ਤੋਂ ਆਈ ਦੁੱਖਦਾਈ ਖ਼ਬਰ, ਰੇਲ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਤੋਂ ਆਈ ਦੁੱਖਦਾਈ ਖ਼ਬਰ, ਰੇਲ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਤੋਂ ਆਈ ਦੁੱਖਦਾਈ ਖ਼ਬਰ, ਰੇਲ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ,ਸ਼ੇਰਪੁਰ: ਇੱਕ ਵਾਰ ਫਿਰ ਕੈਨੇਡਾ ਤੋਂ ਦੁਖਦਾਈ ਖਬਰ ਆਈ ਹੈ। ਜਿਥੇ ਇੱਕ ਰੇਲ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਹਾਨਜੋਤ ਸਿੰਘ ਭੰਦੋਹਲ ਵਜੋਂ ਹੋਈ ਹੈ,ਜੋ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਨਾਲ ਸਬੰਧ ਰੱਖਦਾ ਸੀ। Youth Deathਮਿਲੀ ਜਾਣਕਾਰੀ ਮੁਤਾਬਕ ਰੁਹਾਨਜੋਤ ਸਿੰਘ ਭੰਦੋਹਲ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਅਡਮਿੰਟਨ ਵਿਖੇ ਰਹਿੰਦਾ ਸੀ ਤੇ ਪਿਛਲੇ ਦਿਨੀਂ ਉਸ ਦੀ ਰੇਲ ਹਾਦਸੇ 'ਚ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਹੋਰ ਪੜ੍ਹੋ: ਧੀ ਨੂੰ ਕੈਨੇਡਾ ਦੀ ਫਲਾਈਟ ਚੜ੍ਹਾ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਭਰਾਵਾਂ ਤੇ ਧੀ ਦੀ ਮੌਤ Youth Deathਪਰਿਵਾਰਕ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਉਧਰ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਰੁਹਾਨਜੋਤ ਸਿੰਘ ਭੰਦੋਹਲ ਦੇ ਪਿਤਾ ਐਕਸੀਅਨ ਜਸਵਿੰਦਰ ਸਿੰਘ ਭੰਦੋਹਲ ਪੰਜਾਬ ਤੋਂ ਕੈਨੇਡਾ ਵਿਖੇ ਪਹੁੰਚ ਗਏ ਹਨ, ਜਿੱਥੇ ਮਿਤੀ 30 ਸਤੰਬਰ ਨੂੰ ਕੈਨੇਡਾ ਵਿਖੇ ਰੁਹਾਨਜੋਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। -PTC News


Top News view more...

Latest News view more...