ਕੈਨੇਡਾ ਦੀ ਸਿਹਤ ਮੰਤਰੀ ਨੂੰ ਬਿਨਾਂ ਮਾਸਕ ਦੇ ਸਫ਼ਰ ਕਰਨਾ ਪਿਆ ਮਹਿੰਗਾ : Picture viral

Patty Hajdu
Patty Hajdu

ਓਟਾਵਾ : ਇਹਨਾ ਦਿਨਾਂ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਛਾਇਆ ਹੋਇਆ ਹੈ , ਹਾਲਾਂਕਿ ਬਿਮਾਰੀ ਪਹਿਲਾਂ ਨਾਲੋਂ ਘਟਿ ਹੈ ਪਰ ਖਤਮ ਨਹੀਂ ਹੋਈ , ਜਿਸ ਦੇ ਚਲਦਿਆਂ ਲੋਕਾਂ ਨੂੰ ਸਿਹਤ ਮੰਤਰਾਲਾ ਅੱਜ ਵੀ ਮਾਸਕ ਪਾਉਣ ਦੀ ਸਲਾਹ ਦਿੰਦਾ ਹੈ , ਅਤੇ ਜੇਕਰ ਕੋਈ MASK ਨਾ ਪਾਵੇ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ |Health Minister Patty Hajdu

Health Minister Patty Hajduਪਰ ਜੇਕਰ ਸਿਹਤ ਮੰਤਰਾਲੇ ਦੇ ਮੰਤਰੀ ਆਪ ਹੀ ਨਿਯਮਾਂ ਨੂੰ ਤੋੜਨ ਤਾਂ ਕੀ ਕਹਿ ਸਕਦੇ ਹਾਂ ! ਜੀ ਹਾਂ ਕੈਨੇਡਾ ਦੀ ਸੰਘੀ ਸਿਹਤ ਮੰਤਰੀ Patty Hajdu ਨੂੰ ਹਵਾਈ ਅੱਡੇ ‘ਤੇ ਬਿਨਾਂ MASK ਦੇ ਦੇਖਿਆ ਗਿਆ ਤਾਂ ਉਨ੍ਹਾਂ ਦੀ ਇਹ ਬਿਨਾ ਮਾਸਕ ਦੇ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋਈ। ਜਿਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਸਿਹਤ ਮੰਤਰੀ ਨੇ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਕੀਤੀ।

ਹਾਲਾਂਕਿ ਤਸਵੀਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਖਾਣ-ਪੀਣ ਸਮੇਂ ਹੀ ਹਵਾਈ ਅੱਡੇ ‘ਤੇ ਮਾਸਕ ਉਤਾਰਿਆ ਸੀ, ਉਂਝ ਉਹ ਮਾਸਕ ਲਗਾ ਕੇ ਹੀ ਰੱਖਿਆ ਹੋਇਆ ਸੀ।

ਟਵਿੱਟਰ ‘ਤੇ ਸਾਂਝੀ ਕੀਤੀ ਗਈ ਤਸਵੀਰ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਿਹਤ ਮੰਤਰੀ ਕਿਸੇ ਨਾਲ ਗੱਲਾਂ ਕਰ ਰਹੀ ਹੈ ਤੇ ਹੱਸ ਰਹੀ ਹੈ। ਉਨ੍ਹਾਂ ਕੋਲ ਖਾਣ-ਪੀਣ ਵਾਲੀ ਕੋਈ ਚੀਜ਼ ਦਿਖਾਈ ਹੀ ਨਹੀਂ ਦੇ ਰਹੀ। ਉਨ੍ਹਾਂ ਕੋਲ ਇਕ ਬੈਗ ਖੁੱਲ੍ਹਾ ਪਿਆ ਹੈ। ਹੁਣ ਇਸ ਨੂੰ ਮੰਤਰੀ ਸਾਹਿਬਾਂ ਵੱਲੋਂ ਦਿੱਤੀ ਗਈ ਸਫਾਈ ਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਵਿਰੋਧ ਹੋਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਤੀ ਹੈ।

ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵੀ ਉਨ੍ਹਾਂ ਨੂੰ ਬਿਨਾਂ ਮਾਸਕ ਦੇ ਦੇਖਿਆ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਸੀ। ਇਸ ਵਾਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਤੇ ਉਹ ਸਵਾਲਾਂ ਦੇ ਘੇਰੇ ਵਿਚ ਘਿਰ ਗਈ ਹੈ। ਕੋਰੋਨਾ ਵਾਇਰਸ ਕਾਰਨ ਸਾਰਿਆਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਤੇ ਖਾਸ ਤੌਰ ‘ਤੇ ਸਫਰ ਕਰਨ ਸਮੇਂ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।