ਐੱਨ.ਆਰ.ਆਈ ‘ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈ ਗੋਲੀ 

Canadian N.R.I attacked: ਐੱਨ.ਆਰ.ਆਈ 'ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈ ਗੋਲੀ 
Canadian N.R.I attacked: ਐੱਨ.ਆਰ.ਆਈ 'ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈ ਗੋਲੀ 

Canadian N.R.I attacked: ਗੁਰਾਇਆਂ ‘ਚ ਪੈਂਦੇ ਪਿੰਡ ਕੋਟਲੀ ਖੱਖਿਆਂ ‘ਚ ਉਸ ਸਮੇਂ ਇਲਾਕੇ ‘ਚ ਦਹਿਸ਼ਤ ਫੈਲ ਗਈ ਜਦੋਂ ਇੱਕ ਐੱਨ. ਆਰ. ਆਈ. ਵਿਅਕਤੀ ‘ਤੇ ਅਣਪਛਾਤੇ ਹਮਲਾਵਾਰਾਂ ਵੱਲੋਂ ਹਮਲਾ ਬੋਲ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ, ਅਣਪਛਾਤੇ ਹਮਲਾਵਾਰਾਂ ਨੇ ਕੈਨੇਡਾ ਤੋਂ ਆਏ ਐੱਨ. ਆਰ. ਆਈ. ਵਿਅਕਤੀ ‘ਤੇ ਗੋਲੀ ਚਲਾਈ ਜਿਸ ‘ਚ ਪੀੜਤ ਵਾਲ ਵਾਲ ਬਚਿਆ।
Canadian N.R.I attacked: ਐੱਨ.ਆਰ.ਆਈ 'ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈ ਗੋਲੀ ਪੀੜਤ ਦੀ ਪਹਿਚਾਣ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕੋਟਲੀ ਖੱਖਿਆਂ ਵਜੋਂ ਹੋਈ ਹੈ, ਅਤੇ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ 25 ਜਨਵਰੀ ਨੂੰ ਸਵੇਰੇ 6:30 ਵਜੇ ਪਿੰਡ ਦੇ ਹੀ ਰਹਿਣ ਵਾਲੇ ਪਰਮਜੀਤ ਨੇ ਉਨ੍ਹਾਂ ਦੇ ਘਰ ਦਾ ਗੇਟ ਖੜਕਾਇਆ ਅਤੇ ਜਿਵੇਂ ਹੀ ਉਸਨੇ ਗੇਟ ਖੋਲ੍ਹਿਆ ਤਾਂ ਕਾਰ ‘ਚ ਸਵਾਰ ਚਾਰ ਲੋਕਾਂ ‘ਚੋਂ ਕਿਸੇ ਨੇ ਉਸ ‘ਤੇ ਗੋਲੀ ਚਲਾਈ।

ਗਨੀਮਤ ਇਹ ਰਹੀ ਕਿ ਗੋਲੀ ਉਸਨੂੰ ਨਾ ਲੱਗ ਕੇ ਉਸਦੀ ਲੱਤ ਦੇ ਕੋਲੋਂ ਲੰਘ ਗਈ।
Canadian N.R.I attacked: ਐੱਨ.ਆਰ.ਆਈ 'ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈ ਗੋਲੀ ਹਮਲਾਵਾਰਾਂ ਦੀ ਭੱਜਣ ਦੀ ਕੋਸ਼ਿਸ਼ ਉਸ ਸਮੇਂ ਨਾਕਮਾਯਾਬ ਹੋ ਗਈ ਜਦੋਂ ਉਹਨਾਂ ਦੀ ਕਾਰ ਖੇਤਾਂ ‘ਚ ਫਸ ਗਈ ਅਤੇ ਉਹ ਆਪਣੀ ਗੱਡੀ ਛੱਡ ਭੱਜ ਗਏ। ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਹਨਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਕਬਜ਼ੇ ‘ਚ ਲੈ ਲਿਆ, ਜਿਸ ‘ਚੋਂ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।

Canadian N.R.I attacked: ਪੁਲਸ ਮੁਤਾਬਕ, ਉਹਨਾਂ ਨੇ ਪੀੜਤ ਐੱਨ. ਆਰ. ਆਈ. ਮੱਖਣ ਸਿੰਘ ਦੇ ਬਿਆਨ ਦਰਜ ਕਰ ਲਏ ਹਨ, ਜਿੰਨ੍ਹਾਂ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਧਾਰਾ 307 ਆਈ. ਪੀ. ਸੀ. 25 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News