ਅਰਵਿੰਦ ਕੇਜਰੀਵਾਲ ਨੇ ਕੇਂਦਰ ਅੱਗੇ ਜੋੜੇ ਹੱਥ, ਹਰ ਹਾਲ ‘ਚ ਬੋਰਡ ਦੀਆਂ ਪ੍ਰੀਖਿਆਵਾਂ ਕੀਤੀਆਂ ਜਾਵੇ ਰੱਦ

ਕੋਰੋਨਾ ਕਾਲ ਦਾ ਕਹਿਰ ਦੇਸ਼ ਭਰ ‘ਚ ਹੈ , ਜਿਸ ਨੂੰ ਲੈਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਖਤੀ ਤਾਂ ਕੀਤੀ ਹੀ ਜਾ ਰਹੀ ਹੈ , ਉਥੇ ਹੀ ਹੁਣ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ 2021 ਨੂੰ ਰੱਦ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਸੁਝਾਅ ਦਿੱਤਾ ਕਿ ਬੋਰਡ ਪ੍ਰੀਖਿਆਵਾਂ ਦੀ ਬਜਾਏ ਅਸੈਸਮੈਂਟ ਦੇ ਇੱਕ ਵਿਕਲਪਕ ਢੰਗ ਨੂੰ ਵਿਦਿਆਰਥੀਆਂ ਨੂੰ ਪ੍ਰੋਮੋਟ ਕਰਨ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਜਾਂ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਅਧਾਰ ‘ਤੇ ਪ੍ਰੋਮੋਟ ਕਰਨ ਦਾ ਸੁਝਾਅ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਕਰਮਚਾਰੀਆਂ ਦੇ ਵੱਡੀ ਖ਼ਬਰ ! ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

ਤਕਰੀਬਨ 1 ਲੱਖ ਅਧਿਆਪਕ ਇਸ ਦਾ ਹਿੱਸਾ ਹੋਣਗੇ। ਜੋ ਕਿ ਕੋਰੋਨਾ ਫੈਲਾਉਣ ਦਾ ਵੱਡਾ ਹਾਟਸਪੌਟਸ ਬਣ ਸਕਦਾ ਹੈ। ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਕੇਂਦਰ ਨੂੰ ਬੇਨਤੀ ਕਰਦਾ ਹਾਂ ਕਿ ਸੀਬੀਐਸਈ ਦੀ ਪ੍ਰੀਖਿਆ ਰੱਦ ਕੀਤੀ ਜਾਵੇ।’Arvind Kejriwal To Hold Meeting To Review COVID Situation In Delhi

READ MORE : New coronavirus restrictions in Delhi will be announced soon: Arvind Kejriwal

ਕੇਜਰੀਵਾਲ ਨੇ ਕਿਹਾ ਹੈ ਕਿ ਸੀਬੀਆਈ ਪ੍ਰੀਖਿਆ ‘ਚ 6 ਲੱਖ ਬੱਚੇ ਦਿੱਲੀ ‘ਚ ਪ੍ਰੀਖਿਆ ‘ਚ ਬੈਠਣਗੇ,ਮੇਰੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸੀਬੀਆਈ ਦੀਆਂ ਪ੍ਰੀਖਿਆਵਾਂ ਨੂੰ ਕੈਂਸਿਲ ਕੀਤਾ ਜਾਵੇ ਅਤੇ ਬੱਚਿਆਂ ਨੂੰ ਪਾਸ ਕਰਨ ਦਾ ਕੋਈ ਦੂਜਾ ਤਰੀਕਾ ਹੋ ਸਕਦਾ ਹੈ ਪਰ ਪ੍ਰੀਖਿਆ ਹਰ ਹਾਲ ‘ਚ ਰੱਦ ਹੋਣੀ ਚਾਹੀਦੀ।ਉਨਾਂ ਇਹ ਵੀ ਕਿਹਾ ਕਿ ਪ੍ਰੀਖਿਆ ਦੌਰਾਨ 1 ਲੱਖ ਅਧਿਆਪਕ ਸ਼ਾਮਲ ਹੋਣਗੇ ਇਸ ਕਾਰਨ ਸੰਕਰਮਣ ਫੈਲਣ ਦਾ ਪੂਰਾ ਅੰਦੇਸ਼ਾ ਹੈ।