Wed, Apr 17, 2024
Whatsapp

ਮੁੱਖ ਮੰਤਰੀ ਵੱਲੋਂ ਸਰਹੱਦੀ ਜ਼ਿਲੇ ਤਰਨਤਾਰਨ ਲਈ 555 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ

Written by  Shanker Badra -- May 17th 2018 03:32 PM
ਮੁੱਖ ਮੰਤਰੀ ਵੱਲੋਂ ਸਰਹੱਦੀ ਜ਼ਿਲੇ ਤਰਨਤਾਰਨ ਲਈ 555 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ

ਮੁੱਖ ਮੰਤਰੀ ਵੱਲੋਂ ਸਰਹੱਦੀ ਜ਼ਿਲੇ ਤਰਨਤਾਰਨ ਲਈ 555 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ

ਮੁੱਖ ਮੰਤਰੀ ਵੱਲੋਂ ਸਰਹੱਦੀ ਜ਼ਿਲੇ ਤਰਨਤਾਰਨ ਲਈ 555 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਹੱਦੀ ਜ਼ਿਲੇ ਤਰਨਤਾਰਨ ਦਾ ਪੱਧਰ ਉੱਚਾ ਚੁੱਕਣ ਲਈ 555 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਐਲਾਨ ਕੀਤਾ ਹੈ।ਇਨਾਂ ਵਿੱਚੋਂ ਬਹੁਤੇ ਪ੍ਰੋਜੈਕਟ ਇਸ ਸਰਹੱਦੀ ਜ਼ਿਲੇ ਵਿੱਚ ਸੜਕੀ ਨੈਟਵਰਕ ਨੂੰ ਮਜ਼ਬੂਤ ਬਣਾਉਣ ਨਾਲ ਸਬੰਧਤ ਹਨ ਕਿਉਂ ਜੋ ਇਹ ਜ਼ਿਲਾ ਭਾਰਤ-ਪਾਕਿ ਸਰਹੱਦ ’ਤੇ ਸਥਿਤ ਹੋਣ ਕਾਰਨ ਰਣਨੀਤਿਕ ਤੌਰ ’ਤੇ ਮਹੱਤਤਾ ਰੱਖਦਾ ਹੈ। Capitain Amarinder Singh Distt Tarntarn 555 Crore Rs Announcing projects Announcingਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਸੂਬੇ ਦੇ ਹਰੇਕ ਮੁਹੱਲੇ ਨੂੰ ‘ਨਸ਼ਾ ਮੁਕਤ ਮੁਹੱਲਾ’ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਯਤਨਾਂ ਦੀ ਲੜੀ ਵਜੋਂ ਅੱਜ ਇੱਥੇ ਡੀ.ਏ.ਪੀ.ਓ ਦੇ ਦੂਜੇ ਪੜਾਅ ਨੂੰ ਆਰੰਭ ਕਰਨ ਮੌਕੇ ਮੁੱਖ ਮੰਤਰੀ ਨੇ ਇਹ ਐਲਾਨ ਕੀਤੇ।ਕੈਪਟਨ ਅਮਰਿੰਦਰ ਸਿੰਘ ਨੇ ਖੇਮਕਰਨ ਤੋਂ ਝਬਾਲ ਰੋਡ ਲਈ 150 ਕਰੋੜ ਰੁਪਏ ਦਾ ਐਲਾਨ ਕੀਤਾ ਜਿਸ ਲਈ ਕੌਮੀ ਮਾਰਗ ਅਥਾਰਟੀ ਵੱਲੋਂ ਟੈਂਡਰ ਕੱਢੇ ਗਏ ਹਨ।ਇਸੇ ਤਰਾਂ ਹਰੀਕੇ-ਖਾਲੜਾ ਰੋਡ ਨੂੰ ਚੌੜਾ ਤੇ ਅਪਗ੍ਰੇਡ ਕਰਨ ਲਈ 125 ਕਰੋੜ ਰੁਪਏ ਅਤੇ 770 ਕਿਲੋਮੀਟਰ ਦੀ ਲੰਬਾਈ ਵਾਲੀਆਂ 312 ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 73 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ।Capitain Amarinder Singh Distt Tarntarn 555 Crore Rs Announcing projects Announcingਮੁੱਖ ਮੰਤਰੀ ਨੇ ਅਸਲ ਉਤਾੜ ਤੋਂ ਖੇਮ ਕਰਨ ਤੱਕ ਨਵੀ ਸੜਕ ਦੀ ਉਸਾਰੀ ਲਈ 9.25 ਕਰੋੜ ਰੁਪਏ,ਪੱਟੀ ਸਰਹਾਲੀ ਰੋਡ ਤੋਂ ਹਰੀਕੇ ਖਾਲੜਾ ਵਾਇਆ ਅਸਲ ਭਾਗੂਪੁਰ ਰੋਡ ਨੂੰ ਚੌੜਾ ਤੇ ਮੁਰੰਮਤ ਕਰਨ ਲਈ ਤਿੰਨ ਕਰੋੜ ਰੁਪਏ ਅਤੇ ਘੜਕਾ ਪਿੰਡ ਦੀ ਆਬਾਦੀ ਨੂੰ ਬਿਆਸ ਦਰਿਆ ਤੋਂ ਪਾਰ ਖੇਤਾਂ ਲਈ ਪੌਨਟੂਨ ਪੁਲ ਲਈ ਵੀ 3 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।ਇਸੇ ਤਰਾਂ 779 ਸਕੂਲਾਂ ਦੇ ਵਿਕਾਸ ਲਈ 60 ਕਰੋੜ ਰੁਪਏ ਜਦਕਿ ਵੱਖ-ਵੱਖ ਮੰਡੀਆਂ ਦੇ ਵਿਕਾਸ ਕੰਮਾਂ ਲਈ 44 ਕਰੋੜ ਰੁਪਏ ਰੱਖੇ ਗਏ ਹਨ।ਮੁੱਖ ਮੰਤਰੀ ਨੇ ਜ਼ਿਲੇ ਵਿੱਚ 40 ਕਰੋੜ ਦੀ ਲਾਗਤ ਨਾਲ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਅਤੇ 12 ਕਰੋੜ ਰੁਪਏ ਦੀ ਲਾਗਤ ਨਾਲ ਖਡੂਰ ਸਾਹਿਬ ਹਲਕੇ ਵਿੱਚ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। -PTCNews


Top News view more...

Latest News view more...