ਦਿੱਲੀ ‘ਚ ਪਟਾਕਿਆਂ ‘ਤੇ ਪੂਰਨ ਪਾਬੰਦੀ ਤਾਂ ਕੀ ਪੰਜਾਬ ‘ਚ ਹੋਵੇਗਾ ਇਹ?

Capital Delhi cracker ban: ਦਿੱਲੀ 'ਚ ਪਟਾਕਿਆਂ 'ਚ ਪੂਰਨ ਪਾਬੰਦੀ
Capital Delhi cracker ban: ਦਿੱਲੀ 'ਚ ਪਟਾਕਿਆਂ 'ਚ ਪੂਰਨ ਪਾਬੰਦੀ

Capital Delhi cracker ban: ਦਿੱਲੀ ‘ਚ ਪਟਾਕਿਆਂ ‘ਤੇ ਪੂਰਨ ਪਾਬੰਦੀ ਤਾਂ ਕੀ ਪੰਜਾਬ ‘ਚ ਹੋਵੇਗਾ ਇਹ?


ਸੁਪਰੀਮ ਕੋਰਟ ਵੱਲੋਂ ਦਿੱਲੀ ‘ਚ ਪਟਾਕਿਆਂ ਚਲਾਉਣ ਅਤੇ ਇਸਦੀ ਵਿਕਰੀ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਕੋਰਟ ਦਾ ਇਹ ਫੈਸਲਾ ਆਉਂਦਿਆਂ ਹੀ ਜਿੱਥੇ ਕਈਆਂ ਨੇ ਇਸਦਾ ਸਵਾਗਤ ਕੀਤਾ ਉਥੇ ਹੀ ਕਈਆ ਵੱਲੋਂ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ।
Capital Delhi cracker ban: ਦਿੱਲੀ 'ਚ ਪਟਾਕਿਆਂ 'ਚ ਪੂਰਨ ਪਾਬੰਦੀਲੋਕਾਂ ਨੇ ਇਸ ਪਾਬੰਦੀ ਦਾ ਮਜ਼ਾਕ ਬਣਾਇਆ ਹੈ ਅਤੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਤਾਂ ਨਹੀਂ ਰੋਕ ਪਾਈ ਤਾਂ ਹੁਣ ਉਹ ਦਿਵਾਲੀ ਤੇ ਪਟਾਕੇ ਬੰਦ ਕਰ ਕੇ ਦਿੱਲੀ ਦੇ ਲੋਕਾਂ ਨਾਲ ਬਦਲਾ ਲੈ ਰਹੀ ਹੈ।
Capital Delhi cracker ban: ਦਿੱਲੀ 'ਚ ਪਟਾਕਿਆਂ 'ਚ ਪੂਰਨ ਪਾਬੰਦੀਓਧਰ ਦੂਜੇ ਪਾਸੇ, ਕਈਆਂ ਨੇ ਇਸ ਪਾਬੰਦੀ ਨੂੰ ਬਹੁਤ ਹੀ ਵਧੀਆ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਜੇਕਰ ਵਾਤਾਵਰਣ ਬਚਦਾ ਹੈ ਤਾਂ ਸਾਨੂੰ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ।


ਇਸ ਮਾਮਲੇ ‘ਤੇ ਕਈ ਵੱਡੀਆਂ ਸਖਸ਼ੀਅਤਾਂ ਨੇ ਵੀ ਟਿੱਪਣੀ ਕੀਤੀ ਹੈ ਜਿਸ ‘ਚ ਚੇਤਨ ਭਗਤ ਵੱਲੋਂ ਕੀਤੇ ਗਏ ਟਵੀਟ ਕਾਰਨ ਕਾਫੀ ਬਵਾਲ ਵੀ ਮਚਿਆ ਸੀ।
Capital Delhi cracker ban: ਦਿੱਲੀ 'ਚ ਪਟਾਕਿਆਂ 'ਚ ਪੂਰਨ ਪਾਬੰਦੀਪਰ ਇਸ ਮਾਮਲੇ ਤੋਂ ਇਲਾਵਾ ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਕ, ਪਟਾਕਾ ਵਿਕਰੇਤਾਵਾਂ ਨੇ ਆਪਣਾ ਰੁੱਖ ਪੰਜਾਬ ਵੱਲ ਨੂੰ ਕਰਨ ਦੀ ਸੋਚੀ ਹੈ।


ਖਬਰਾਂ ਅਨੁਸਾਰ ਪਟਾਕਾ ਵਿਕਰੇਤਾਵਾਂ ਵੱਲੋਂ ਘਾਟਾ ਪੂਰਤੀ ਲਈ ਪੰਜਾਬ ਵੱਲ ਨੂੰ ਰੁੱਖ ਕਰਨਾ ਜ਼ਿਆਦਾ ਮੁਨਾਫੇ ਭਰਿਆ ਹੋਵੇਗਾ ਅਤੇ ਉਹਨਾਂ ਨੇ ਇਸਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ।


ਅਜਿਹਾ ਕੁਝ ਹੋਣ ਦੀ ਸੂਰਤ ‘ਚ ਪੰਜਾਬ ਦੇ ਲੋਕ ਇਸ ਤਿਉਹਾਰ ‘ਤੇ ਵਾਤਾਵਰਣ ਅਤੇ ਪ੍ਰਦੂਸ਼ਣ ਦਾ ਕਿੰਨ੍ਹਾ ਕੁ ਖਿਆਲ ਕਰਦੇ ਹਨ, ਇਹ ਦੇਖਣਾ ਹੋਵੇਗਾ।

—PTC News