Thu, Apr 25, 2024
Whatsapp

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਅਤੇ ਸੋਧ ਲਈ 8 ਸਲਾਹਕਾਰੀ ਗਰੁੱਪਾਂ ਦਾ ਐਲਾਨ

Written by  Jashan A -- June 08th 2019 04:28 PM
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਅਤੇ ਸੋਧ ਲਈ 8 ਸਲਾਹਕਾਰੀ  ਗਰੁੱਪਾਂ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਅਤੇ ਸੋਧ ਲਈ 8 ਸਲਾਹਕਾਰੀ ਗਰੁੱਪਾਂ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਅਤੇ ਸੋਧ ਲਈ ਸਲਾਹਕਾਰੀ 8 ਗਰੁੱਪਾਂ ਦਾ ਐਲਾਨ,ਚੰਡੀਗੜ੍ਹ: ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਵਿਚ ਲੋੜੀਂਦੀਆਂ ਸੋਧਾਂ ਦੇ ਵਾਸਤੇ ਸਲਾਹਕਾਰੀ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਕਾਇਆਪਲਟ ਅਤੇ ਸੁਧਾਰ ਪ੍ਰੋਗਰਾਮਾਂ ਵਿਚ ਸੁਧਾਰ ਲਿਆਉਣ ਅਤੇ ਨਸ਼ਿਆਂ ਵਿਰੋਧੀ ਮੁਹਿੰਮ ਦਾ ਮੋਰਚਾ ਸੰਭਾਲਿਆ ਹੈ। ਸਰਕਾਰੀ ਦੀਆਂ ਮਹੱਤਵਪੂਰਨ ਸਕੀਮਾਂ ਨੂੰ ਲਾਗੂ ਕਰਨ ਵਿਚ ਗਤੀ ਲਿਆਉਣ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਠ ਸਮਰਪਿਤ ਸਲਾਹਕਾਰੀ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ। ਇਹ ਗਰੁੱਪ ਪ੍ਰੋਗਰਾਮਾਂ/ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਇਨ੍ਹਾਂ ਸਬੰਧੀ ਅਨੁਮਾਨ ਵੀ ਲਾਉਣਗੇ ਤਾਂ ਜੋ ਇਨ੍ਹਾਂ ਵਿਚ ਅੱਗੇ ਹੋਰ ਸੁਧਾਰ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ। ਇਹ ਗਰੁੱਪ ਪ੍ਰੋਗਰਾਮਾਂ/ਸਕੀਮਾਂ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ/ਉਚਿਆਉਣ ਸਬੰਧੀ ਵੀ ਸਿਫਾਰਸ਼ਾਂ ਦੇਣਗੇ ਤਾਂ ਜੋ ਭਾਈਚਾਰਿਆਂ/ਲੋਕਾਂ ਦੀ ਇਨ੍ਹਾਂ ਵਿਚ ਪ੍ਰਭਾਵੀ ਸ਼ਮੂਲੀਅਤ ਕਰਵਾਉਣ ਤੋਂ ਇਲਾਵਾ ਇਨ੍ਹਾਂ ਪ੍ਰੋਗਰਾਮਾਂ/ਸਕੀਮਾਂ ਦੀ ਲੋਕਾਂ ਤੱਕ ਪਹੁੰਚ ਵਿਚ ਸੁਧਾਰ ਲਿਆਉਣ ਦੇ ਢੰਗ-ਤਰੀਕਿਆਂ ਬਾਰੇ ਵੀ ਸੁਝਾਅ ਦੇਣਗੇ। ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਇਨ੍ਹਾਂ ਗਰੁੱਪਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿਚ ਕਿਹਾ ਗਿਆ ਹੈ ਕਿ ਸਕੱਤਰ/ਕਨਵੀਨਰ ਗਰੁੱਪ ਦੇ ਮੈਂਬਰਾਂ ਨੂੰ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣਗੇ ਤਾਂ ਜੋ ਇਨ੍ਹਾਂ ਨੂੰ ਲਾਗੂ ਕਰਨ ਵਿਚ ਔਕੜਾਂ ਨੂੰ ਦੂਰ ਕੀਤਾ ਜਾ ਸਕੇ। ਇਹ ਗਰੁੱਪ ਲੋੜ ਅਨੁਸਾਰ ਆਪਣੀਆਂ ਮੀਟਿੰਗਾਂ ਕਰਨਗੇ ਅਤੇ ਇਹ ਦਿੱਤੇ ਗਏ ਕਾਰਜ ਨੂੰ ਚਾਰ ਹਫਤਿਆਂ ਵਿਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ।ਇਸ ਤੋਂ ਬਾਅਦ ਇਹ ਆਪਣੀਆਂ ਰਿਪੋਰਟਾਂ ਮੁੱਖ ਮੰਤਰੀ ਕੋਲ ਪੇਸ਼ ਕਰਨਗੇ। ਗਰੁੱਪ ਦਾ ਚੇਅਰਮੈਨ ਲੋੜ ਅਨੁਸਾਰ ਕਿਸੇ ਹੋਰ ਮੈਂਬਰ ਨੂੰ ਵੀ ਇਨ੍ਹਾਂ ਵਿਚ ਕੋ-ਆਪਟ ਕਰ ਸਕਦਾ ਹੈ ਤਾਂ ਜੋ ਗਰੁੱਪ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਇਨ੍ਹਾਂ ਗਰੁੱਪਾਂ ਦੀਆਂ ਰਿਪੋਰਟਾਂ ਉੱਤੇ ਜੁਲਾਈ 2019 ਵਿਚ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਦੌਰਾਨ ਵਿਚਾਰ ਕੀਤਾ ਜਾਵੇਗਾ। ਮੁੱਖ ਸਕੱਤਰ ਨੂੰ ਇਸ ਸਬੰਧ ਵਿਚ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਪਿਛਲੇ ਦੋ ਸਾਲਾਂ ਵਿਚ ਗਰੀਬਾਂਪੱਖੀ ਬਹੁਤ ਸਾਰੀਆਂ ਪ੍ਰੋਗਰਾਮਾਂ/ਸਕੀਮਾਂ ਸ਼ੁਰੂ ਕੀਤੇ ਹਨ। ਇਹ ਸਕੀਮਾਂ ਪੰਜਾਬ ਦੇ ਲੋਕਾਂ ਨਾਲ ਕੀਤੀ ਗਈ ਵਚਨਬੱਧਤਾ ਦੇ ਅਧਾਰ 'ਤੇ ਆਰੰਭੀਆਂ ਗਈਆਂ ਹਨ। ਹੋਰ ਪੜ੍ਹੋ:ਹਾਰਵਰਡ ਦੇ ਡਾਕਟਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ-ਕੈਂਸਰ ਦੇ ਇਲਾਜ ਲਈ ਜੇਨੋਮ ਤਕਨਾਲੋਜੀ ਦਾ ਪ੍ਰਸਤਾਵ ਇਨ੍ਹਾਂ ਪ੍ਰੋਗਰਾਮਾਂ/ਸਕੀਮਾਂ ਨੇ ਹੰਡਣਸਾਰ ਨਤੀਜੇ ਸਾਹਮਣੇ ਲਿਆਂਦੇ ਹਨ। ਪਰ ਹਾਲ ਹੀ ਦੇ ਵੱਖ ਵੱਖ ਇਲਾਕਿਆਂ ਦੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਅਤੇ ਭਾਈਚਾਰਿਆਂ ਦੀ ਇਨ੍ਹਾਂ ਪ੍ਰੋਗਰਾਮਾਂ/ਸਕੀਮਾਂ ਨੂੰ ਲਾਗੂ ਕਰਨ ਵਿਚ ਸ਼ਮੂਲੀਅਤ ਨੂੰ ਹੋਰ ਅਸਰਦਾਇਕ ਢੰਗ ਨਾਲ ਬਣਾਏ ਜਾਣ ਦੀ ਜ਼ਰੂਰਤ ਹੈ। ਇਸ ਦੌਰਾਨ ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਇਨ੍ਹਾਂ ਪ੍ਰੋਗਰਾਮਾਂ/ਸਕੀਮਾਂ ਦੀ ਲੋਕਾਂ ਤੱਕ ਵਧੇਰੇ ਪਹੁੰਚ ਬਣਾਈ ਜਾਵੇ ਅਤੇ ਚੁਣੇ ਹੋਏ ਨੁਮਾਇੰਦਿਆਂ ਅਤੇ ਭਾਈਚਾਰਿਆਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਇਸ ਸੰਦਰਭ ਵਿਚ ਮੁੱਖ ਮੰਤਰੀ ਸ਼ਹਿਰੀ ਕਾਇਆਪਲਟ ਅਤੇ ਸੁਧਾਰ ਸਬੰਧੀ ਸਲਾਹਕਾਰੀ ਗਰੁੱਪ ਦੇ ਮੁਖੀ ਹੋਣਗੇ। ਇਸ ਵਿਚ ਸਮਾਰਟ ਸਿਟੀ, ਅਮਰੂਤ, ਯੂ.ਈ.ਆਈ.ਪੀ ਅਤੇ ਹੁਡਕੋ ਸ਼ਾਮਲ ਹਨ।ਮੁੱਖ ਮੰਤਰੀ ਇਸ ਗਰੁੱਪ ਦੇ ਚੇਅਰਮੈਨ ਹੋਣਗੇ ਜਦਕਿ ਸਥਾਨਕ ਸਰਕਾਰ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੁਨੀਲ ਦੱਤੀ, ਅੰਮਿ੍ਤ ਵਿੱਜ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਕੁਮਾਰ ਡਾਵਰ ਅਤੇ ਡਾ. ਹਰਜੋਤ ਕਮਲ ਸਿੰਘ ਇਸ ਦੇ ਮੈਂਬਰ ਹੋਣਗੇ। ਨਸ਼ਿਆਂ ਸਬੰਧੀ ਸਲਾਹਕਾਰੀ ਗਰੁੱਪ ਦੇ ਵੀ ਮੁੱਖ ਮੰਤਰੀ ਮੁਖੀ ਹੋਣਗੇ।ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਵਿਆਪਕ ਕਾਰਜ ਯੋਜਨਾ ਦੇ ਮੁੱਖ ਮੰਤਰੀ ਚੇਅਰਮੈਨ ਜਦਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਡੀ.ਜੀ.ਪੀ ਦਿਨਕਰ ਗੁਪਤਾ ਅਤੇ ਏ.ਡੀ.ਜੀ.ਪੀ/ਐਸ.ਟੀ.ਐਫ ਗੁਰਪ੍ਰੀਤ ਕੌਰ ਦਿਓ ਇਸ ਦੇ ਮੈਂਬਰ ਹੋਣਗੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜੇ ਮੁਆਫੀ ਸਬੰਧੀ ਸਲਾਹਕਾਰੀ ਗਰੁੱਪ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਜਦਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੈਂਬਰ ਬਣਾਇਆ ਗਿਆ ਹੈ। ਵਿਆਪਕ ਸਿਹਤ ਬੀਮਾ ਸਬੰਧੀ ਗਰੁੱਪ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਚੇਅਰਮੈਨ ਹੋਣਗੇ ਜਦਕਿ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਇਸ ਦੇ ਮੈਂਬਰ ਹੋਣਗੇ। ਘਰ ਘਰ ਰੁਜ਼ਗਾਰ ਗਰੁੱਪ ਦਾ ਚੇਅਰਮੈਨ ਰੁਜ਼ਗਾਰ ਉਤਪਤੀ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ ਜਦਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਇਸ ਦੇ ਮੈਂਬਰ ਬਣਾਏ ਗਏ ਹਨ। ਖੁਰਾਕ ਸੁਰੱਖਿਆ – ਸਮਾਰਟ ਰਾਸ਼ਨ ਕਾਰਡਾਂ ਸਬੰਧੀ ਗਰੁੱਪ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਖੀ ਹੋਣਗੇ ਅਤੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮੈਂਬਰ ਬਣਾਇਆ ਗਿਆ ਹੈ। ਦਿਹਾਤੀ ਵਿਕਾਸ – ਐਮ.ਜੀ.ਐਸ.ਵੀ.ਵਾਈ, ਐਸ.ਵੀ.ਸੀ, ਮਗਨਰੇਗਾ, ਦਿਹਾਤੀ ਮਕਾਨ ਉਸਾਰੀ ਸਬੰਧੀ ਗਰੁੱਪ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਚੇਅਰਮੈਨ ਹੋਣਗੇ ਜਦਕਿ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਇਸ ਦੇ ਮੈਂਬਰ ਹੋਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਮਿਸ਼ਨ ਤੰਦਰੁਸਤ ਪੰਜਾਬ ਗਰੁੱਪ ਦੇ ਮੁਖੀ ਹੋਣਗੇ ਜਦਕਿ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਦੇ ਮੈਂਬਰ ਹੋਣਗੇ। ਸਾਰੇ ਗਰੁੱਪਾਂ ਵਿਚ ਵਿਧਾਇਕ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ ਮੈਂਬਰ ਹੋਣਗੇ। ਸ਼ਹਿਰੀ ਕਾਇਆਪਲਟ ਅਤੇ ਸੁਧਾਰ ਗਰੁੱਪ ਵਿਚ ਅੰਮਿ੍ਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਮੇਅਰ ਵੀ ਸ਼ਾਮਲ ਕੀਤੇ ਗਏ ਹਨ। -PTC News


Top News view more...

Latest News view more...