Thu, Apr 25, 2024
Whatsapp

ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ

Written by  Shanker Badra -- February 13th 2019 05:46 PM
ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ

ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ

ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਨੌਰ ਦੇ ਬੱਸ ਅੱਡੇ ਨੇੜੇ ਸਥਿਤ ਪੁਲਿਸ ਥਾਣੇ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦੇ ਕਿਸੇ ਵੀ ਕਦਮ ਨੂੰ ਰੱਦ ਕਰ ਦਿੱਤਾ।ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਉਠਾਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਥਾਣੇ ਦੀ ਮੌਜੂਦਾ ਜਗ੍ਹਾ 'ਤੇ ਇਮਾਰਤ ਭਾਵੇਂ ਬੱਸ ਅੱਡੇ ਅਤੇ ਮੁੱਖ ਬਾਜ਼ਾਰ ਦੇ ਨੇੜੇ ਹੈ ਪਰ ਸੁਰੱਖਿਆ ਦੇ ਲਿਹਾਜ਼ ਤੋਂ ਇਹ ਪੂਰੀ ਤਰਾਂ ਸੁਰੱਖਿਅਤ ਅਤੇ ਢੁੱਕਵੀਂ ਹੈ। [caption id="attachment_255898" align="aligncenter" width="300"]Capt Amarinder Singh Ghanour bus stand another place Transfer Canceled ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ[/caption] ਉਨਾਂ ਕਿਹਾ ਕਿ ਪੁਲਿਸ ਥਾਣੇ ਦੀ ਇਮਾਰਤ ਦਾ ਨਿਰਮਾਣ ਸਾਲ 2005 ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰ ਨੇੜੇ ਕੀਤਾ ਗਿਆ ਸੀ ਅਤੇ ਇਸ ਥਾਣੇ ਨੂੰ ਕਿਸੇ ਹੋਰ ਜਗਾ ਤਬਦੀਲ ਕਰਨ ਦੀ ਤਜਵੀਜ਼ ਨਹੀਂ ਹੈ। [caption id="attachment_255897" align="aligncenter" width="300"]Capt Amarinder Singh Ghanour bus stand another place Transfer Canceled ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ , ਮੁੱਖ ਮੰਤਰੀ ਨੇ ਕੀਤੀ ਕੋਰੀ ਨਾਂਹ[/caption] ਉਨਾਂ ਕਿਹਾ ਕਿ ਸੂਬਾ ਸਰਕਾਰ ਪੁਲਿਸ ਦੇ ਆਧੁਨਿਕੀਕਰਨ ਦੇ ਤਹਿਤ ਲੋੜ ਮੁਤਾਬਿਕ ਨਵੇਂ ਪੁਲਿਸ ਥਾਣਿਆਂ ਦਾ ਨਿਰਮਾਣ ਅਤੇ ਮੌਜੂਦਾ ਥਾਣਿਆਂ ਦੀ ਮੁਰੰਮਤ ਦਾ ਕੰਮ ਕਰ ਰਹੀ ਹੈ ਤਾਂ ਕਿ ਪੁਲਿਸ ਵਿਭਾਗ ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਲਿਆਂਦੀ ਜਾ ਸਕੇ। -PTCNews


Top News view more...

Latest News view more...