Fri, Apr 26, 2024
Whatsapp

ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ

Written by  Shanker Badra -- January 04th 2019 04:40 PM
ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ

ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ

ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਪਵਿੱਤਰਤਾ ਦੇ ਮੱਦੇਨਜ਼ਰ ਕੋਈ ਸਿਆਸੀ ਕਾਨਫਰੰਸ ਨਾ ਕਰਨ ਦੀ ਅਪੀਲ ਕੀਤੀ ਹੈ।ਉਨਾਂ ਨੇ ਐਲਾਨ ਕੀਤਾ ਕਿ ਇਸ ਪਵਿੱਤਰ ਮੌਕੇ ’ਤੇ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਸੂਬਾ ਸਰਕਾਰ ਕੋਈ ਜਨਤਕ ਸਮਾਗਮ ਕਰੇਗੀ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਇਸ ਮੁਕੱਦਸ ਮੌਕੇ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਸਗੋਂ ਇਸ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ। [caption id="attachment_236160" align="aligncenter" width="300"]Capt Amarinder Singh Political parties Maghi conferences not made Appeal
ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ[/caption] ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਇਹ ਪਵਿੱਤਰ ਮੌਕਾ 40 ਮੁਕਤਿਆਂ ਦੇ ਸਤਿਕਾਰ ਵਿੱਚ ਮਨਾਇਆ ਜਾਂਦਾ ਹੈ ਜਿਨਾਂ ਨੇ ਮੁਗਲਾਂ ਖਿਲਾਫ਼ ਲੜਦਿਆਂ ਸ਼ਹਾਦਤਾਂ ਦੇ ਦਿੱਤੀਆਂ ਸਨ। ਹਾਲਾਂਕਿ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਹਨ ਕਿ ਪਿਛਲੇ ਕੁਝ ਸਾਲਾਂ ਤੋਂ ਸਿਆਸੀ ਪਾਰਟੀਆਂ ਆਪਣੇ ਏਜੰਡੇ ਦੀ ਖਾਤਰ ਇਸ ਪਵਿੱਤਰ ਮੌਕੇ ਨੂੰ ਵਰਤਦੀਆਂ ਰਹੀਆਂ ਹਨ।ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਖਾਸ ਕਰਕੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਸਿਆਸੀ ਕਾਨਫਰੰਸਾਂ/ਰੈਲੀਆਂ ਕਰਨ ਦੀ ਬਜਾਏ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਜਾ ਕੇ ਨਿਮਾਣੇ ਸ਼ਰਧਾਲੂ ਵਜੋਂ ਨਤਮਸਤਕ ਹੋਣ ਅਤੇ ਬਹਾਦਰ ਸਿੱਖਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ। [caption id="attachment_236159" align="aligncenter" width="300"]Capt Amarinder Singh Political parties Maghi conferences not made Appeal
ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ[/caption] ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਇਸ ਫੈਸਲੇ ਲੀਹ ’ਤੇ ਬੀਤੇ ਸਾਲ ਵੀ ਮਾਘੀ ’ਤੇ ਰਾਜ ਪੱਧਰੀ ਸਮਾਗਮ ਨਹੀਂ ਕੀਤਾ ਸੀ।ਇਸੇ ਦੌਰਾਨ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਇਸ ਸਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਅਤੇ ਉਨਾਂ ਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮੌਕੇ ਰਾਜ ਪੱਧਰੀ ਸਮਾਗਮ/ਕਾਨਫਰੰਸ ਨਹੀਂ ਕੀਤੀ ਸੀ। [caption id="attachment_236162" align="aligncenter" width="300"]Capt Amarinder Singh Political parties Maghi conferences not made Appeal
ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਨਫਰੰਸਾਂ ਨਾ ਕਰਨ ਦੀ ਕੀਤੀ ਅਪੀਲ[/caption] ਇਸੇ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲੀਸ ਮੁਖੀ ਨੂੰ 14 ਜਨਵਰੀ, 2019 ਨੂੰ ਮਾਘੀ ਮੌਕੇ ਅਮਨ-ਕਾਨੂੰਨ ਦੀ ਵਿਵਸਥਾ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਤਾਂ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। -PTCNews


Top News view more...

Latest News view more...