ਕੈਪਟਨ ਅਮਰਿੰਦਰ ਅੱਜ ਸ਼ਾਮ ਹੋਣਗੇ ਪੰਜਾਬ ਦੇ ਲੋਕਾਂ ਦੇ ਰੂਬਰੂ, ਲਾਕਡਾਊਨ ਬਾਰੇ ਲੈ ਸਕਦੇ ਹਨ ਕੋਈ ਫੈਸਲਾ

Capt Amarinder Singh to interact with people of Punjab via Facebook live today; decision on lockdown likely
ਕੈਪਟਨ ਅਮਰਿੰਦਰ ਅੱਜ ਸ਼ਾਮ ਹੋਣਗੇ ਪੰਜਾਬ ਦੇ ਲੋਕਾਂ ਦੇ ਰੂਬਰੂ, ਲਾਕਡਾਊਨ ਬਾਰੇ ਲੈ ਸਕਦੇ ਹਨ ਕੋਈ ਫੈਸਲਾ

ਕੈਪਟਨ ਅਮਰਿੰਦਰ ਅੱਜ ਸ਼ਾਮ ਹੋਣਗੇ ਪੰਜਾਬ ਦੇ ਲੋਕਾਂ ਦੇ ਰੂਬਰੂ, ਲਾਕਡਾਊਨ ਬਾਰੇ ਲੈ ਸਕਦੇ ਹਨ ਕੋਈ ਫੈਸਲਾ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 6 ਵਜੇ ਦੇ ਕਰੀਬ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂਬਰੂ ਹੋਣਗੇ। ਇਸ ਦੌਰਾਨ ਮੁੱਖ ਮੰਤਰੀ 31 ਮਈ ਨੂੰ ਖ਼ਤਮ ਹੋ ਰਹੇ ਲਾਕਡਾਊਨ ਬਾਰੇ ਵੀ ਕੋਈ ਫੈਸਲਾ ਲੈ ਸਕਦੇ ਹਨ।

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਲਾਈਵ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ,ਕਿਉਂਕਿ  #AskCaptain ਪ੍ਰੋਗਰਾਮ ਤਹਿਤ ਲੋਕਾਂ ਵਲੋਂ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚੋਂ ਕਰਫ਼ਿਊ ਹਟਾ ਕੇ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਸੀ ਪਰ 31 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
-PTCNews