Fri, Apr 19, 2024
Whatsapp

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ

Written by  Shanker Badra -- January 28th 2019 08:48 PM
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ:ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਪਿੰਡ ਮਹਿਰਾਜ ਦੇ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਵਾਸਤੇ 28 ਕਰੋੜ ਰੁਪਏ ਦੇ ਵਿਕਾਸ ਫੰਡ ਦੇਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ 50 ਲੱਖ ਰੁਪਏ ਦੀ ਲਾਗਤ ਨਾਲ ਕੋਆਪ੍ਰੇਟਿਵ ਸੋਸਾਇਟੀ ਦੀ ਇਮਾਰਤ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ ਜਦਕਿ ਪਿੰਡ ਦੇ ਛੱਪੜ ਤੋਂ ਗਾਰ ਕੱਢਣ ਅਤੇ ਇਸ ਦਾ ਵਿਗਿਆਨਕ ਲੀਹਾਂ ’ਤੇ ਮੁਹਾਂਦਰਾ ਬਦਲਣ ਲਈ 2 ਕਰੋੜ ਰੁਪਏ ਰੱਖੇ ਗਏ ਹਨ।ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਸਟੇਡੀਅਮ ਲਈ 2 ਕਰੋੜ ਰੁਪਏ, ਪ੍ਰਾਇਮਰੀ ਸਿਹਤ ਸੈਂਟਰਾਂ ਦਾ ਪੱਧਰ ਉੱਚਾ ਚੁਕੱਣ ਲਈ 50 ਲੱਖ ਰੁਪਏ, ਪਿੰਡ ਦੇ ਆਧੁਨਿਕ ਸਕੱਤਰੇਤ ਦੇ ਨਿਰਮਾਣ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ 25 ਲੱਖ ਰੁਪਏ ਮੋਬਾਇਲ ਭੌਂ-ਪਰਖ ਵੈਨ ’ਤੇ ਖਰਚੇ ਜਾਣਗੇ। [caption id="attachment_247508" align="aligncenter" width="299"]Capt Amarinder Singh Village Mehraj development applications Rs. 28 crore Announcement ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ[/caption] ਕਿਸਾਨ ਕਰਜ਼ਾ ਮੁਆਫੀ ਸਕੀਮ ਵਾਸਤੇ ਇੱਥੇ ਆਏ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ-ਬਰਨਾਲਾ ਤੋਂ ਕੋਠੇ ਕਾਪਾਵਾਲੇ ਤੱਕ ਨਵੀਂ 2.4 ਕਿਲੋਮੀਟਰ ਸੰਪਰਕ ਸੜਕ ਵਾਸਤੇ 65 ਲੱਖ ਰੁਪਏ ਖਰਚੇ ਜਾਣਗੇ ਜਦਕਿ ਮੜੀ ਸੜਕ ਤੋਂ ਗੁੰਮਟਸਰ ਤੱਕ ਨਵੀਂ ਸੰਪਰਕ ਸੜਕ ਦੇ 700 ਮੀਟਰ ਟੋਟੇ ’ਤੇ 18 ਲੱਖ ਰੁਪਏ ਖਰਚੇ ਜਾਣਗੇ।ਮੁੱਖ ਮੰਤਰੀ ਨੇ 1.21 ਕਰੋੜ ਰੁਪਏ ਦੀ ਲਾਗਤ ਨਾਲ 6 ਸੰਪਰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਐਲਾਨ ਕਰਨ ਤੋਂ ਇਲਾਵਾ ਮਹਿਰਾਜ ਤੋਂ ਰਾਮਪੁਰਾ ਤੱਕ 5.45 ਕਿਲੋਮੀਟਰ ਟੋਟੇ ਨੂੰ 4.60 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਮਜ਼ਬੂਤ ਬਣਾਉਣ ਦਾ ਵੀ ਐਲਾਨ ਕੀਤਾ। [caption id="attachment_247507" align="aligncenter" width="300"]Capt Amarinder Singh Village Mehraj development applications Rs. 28 crore Announcement ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ[/caption] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਨਾਬਾਰਡ ਵੱਲੋਂ ਮਹਿਰਾਜ ਵਿਖੇ 8.36 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਤੇ ਸੀਵਰੇਜ ਪ੍ਰਣਾਲੀ ਦਾ ਪੱਧਰ ਉੱਚਾ ਚੁਕੱਣ ਲਈ ਸਹਾਇਤਾ ਦਿੱਤੀ ਜਾਵੇਗੀ। ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਸੂਬਾ ਸਰਕਾਰ ਇਕ ਕਰੋੜ ਰੁਪਏ ਦੀ ਲਾਗਤ ਨਾਲ ਲੜਕੀਆਂ ਅਤੇ ਲੜਕਿਆਂ ਦੇ ਸੈਕੰਡਰੀ ਸਕੂਲ ਦਾ ਪੱਧਰ ਉੱਚਾ ਚੁੱਕੇ ਜਾਣ ਨੂੰ ਯਕੀਨੀ ਬਣਾਏਗੀ ਜਦਕਿ 25 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ। ਮੁੱਖ ਮੰਤਰੀ ਨੇ 24 ਆਂਗਨਵਾੜੀ ਕੇਂਦਰ ਦਾ ਪੱਧਰ ਉੱਚਾ ਚੁੱਕਣ ਲਈ 48 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। [caption id="attachment_247509" align="aligncenter" width="300"]Capt Amarinder Singh Village Mehraj development applications Rs. 28 crore Announcement ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ 28 ਕਰੋੜ ਰੁਪਏ ਦਾ ਐਲਾਨ[/caption] ਮੁੱਖ ਮੰਤਰੀ ਨੇ ਮੰਡੀ ਬੋਰਡ ਵੱਲੋਂ ਖਰੀਦ ਕੇਂਦਰਾਂ ਦੀ ਪੁਨਰ ਸੁਰਜੀਤੀ ਲਈ 1.22 ਕਰੋੜ ਰੁਪਏ ਤੋਂ ਇਲਾਵਾ 50 ਲੱਖ ਰੁਪਏ ਦੀ ਲਾਗਤ ਨਾਲ ਖਾਲਿਆਂ ਦੀ ਮੁਰੰਮਤ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਮਹਿਰਾਜ ਦੇ ਵਿਕਾਸ ਵਾਸਤੇ 8 ਪਿੰਡ ਪੰਚਾਇਤਾਂ ਨੂੰ ਇਕ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨਾਂ ਕਿਹਾ ਕਿ 14 ਲੱਖ ਰੁਪਏ ਕੋਠੇ ਮਹਾਂ ਸਿੰਘ, 15 ਲੱਖ ਰੁਪਏ ਕੋਠੇ ਪਿਪਲੀ, 23 ਲੱਖ ਗੁਰੂਸਰ ਮਹਿਰਾਜ, 20 ਲੱਖ ਰੁਪਏ ਮਹਿਰਾਜ ਖੁਰਦ, 6.50 ਲੱਖ ਕੋਠੇ ਮੱਲੂਆਣਾ, 4.50 ਲੱਖ ਰੁਪਏ ਕੋਠੇ ਟਲਵਾਲੀ, 11 ਲੱਖ ਰੁਪਏ ਰਾਠੜੀਆਂ ਅਤੇ 6 ਲੱਖ ਰੁਪਏ ਹੋਮਤਪੁਰਾ ਨੂੰ ਦੇਣ ਦਾ ਐਲਾਨ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਿਰਾਜ ਨਗਰ ਪੰਚਾਇਤ ਦੇ ਇਲਾਕੇ ਵਿੱਚ ਪੰਜ ਲਾਇਟਾਂ ਲਾਉਣ ਲਈ 25 ਲੱਖ ਰੁਪਏ ਮੁਹੱਈਆ ਕਰਵਾਏ ਜਾਣਗੇ। -PTCNews


Top News view more...

Latest News view more...