Sat, Apr 20, 2024
Whatsapp

ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ

Written by  Shanker Badra -- October 18th 2019 01:47 PM
ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ

ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ

ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਗੱਡੀ ਵਿੱਚ ਨਾ ਚੜਾਏ ਜਾਣ 'ਤੇ ਸਿਆਸ ਗਰਮਾਈ ਹੋਈ ਹੈ। ਸ੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਇਸ ਮਾਮਲੇ 'ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਅਜਿਹਾ ਹੋਣ 'ਤੇ ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ ਜਾਂ ਫਿਰ ਉਸ ਵਿੱਚ ਕੋਈ ਕਮੀ ਹੋਵੇਗੀ, ਜਿਹੜਾ ਮੁੱਖ ਮੰਤਰੀ ਆਪਣੇ ਹੀ ਵਜੀਰਾਂ ਤੋ ਦੂਰੀ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਵੱਡੀ ਗੱਲ ਹੋਈ ਹੈ ਕਿ ਇੱਕ ਮੰਤਰੀ ਦੀ ਸੰਗਤ ਵਿੱਚ ਬੇਇੱਜਤੀ ਕੀਤੀ ਗਈ ਹੈ। [caption id="attachment_350858" align="aligncenter" width="300"]Captain Amarinder And sodhi Dispute : Balwinder Singh Bhunder Statement ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ[/caption] ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਵਿੱਚ ਹੋਣ ਜਾ ਰਹੀਆਂ 4 ਸੀਟਾਂ 'ਤੇ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਕਾਂਗਰਸ ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਢਾਈ ਸਾਲ ਦੌਰਾਨ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਇਸ ਦੇ ਨਾਲ ਹੀ ਕਾਂਗਰਸ 'ਤੇ ਚੋਣਾਂ ਦੋਰਾਨ ਅਕਾਲੀ ਵਰਕਰਾਂ 'ਤੇ ਝੂਠੇ ਮਾਮਲੇ ਦਰਜ ਕਰਨ ਦੇ ਦੋਸ਼ ਲਗਾਏ ਹਨ। [caption id="attachment_350860" align="aligncenter" width="300"]Captain Amarinder And sodhi Dispute : Balwinder Singh Bhunder Statement ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ[/caption] ਬਲਵਿੰਦਰ ਸਿੰਘ ਭੂੰਦੜ ਨੇ ਕਾਂਗਰਸ ਦੇ ਇਸਾਰੇ 'ਤੇ ਅਕਾਲੀ ਦਲ ਦੇ ਵਰਕਰਾਂ 'ਤੇ ਮਾਮਲੇ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੀ ਸਰਕਾਰ ਆਉਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।ਇਸ ਦੇ ਨਾਲ ਹੀ ਬਲਵਿੰਦਰ ਸਿੰਘ ਭੂੰਦੜ ਨੇਹਰਿਆਣਾ ਵਿੱਚ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਠੋਕਦੇ ਹੋਏ ਭਾਜਪਾ ਨਾਲ ਵੱਖ ਤੋਂ ਚੋਣ ਲੜਣ ਨਾਲ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਰਿਸ਼ਤੇ 'ਤੇ ਕੋਈ ਫਰਕ ਨਾ ਪੈਣ ਦਾ ਦਾਅਵਾ ਕੀਤਾ ਹੈ। [caption id="attachment_350863" align="aligncenter" width="300"]Captain Amarinder And sodhi Dispute : Balwinder Singh Bhunder Statement ਮੁੱਖ ਮੰਤਰੀ ਤੇ ਰਾਣਾ ਸੋਢੀ ਵਿਵਾਦ : ਅਣਖ ਵਾਲਾ ਵਿਅਕਤੀ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਘਰੇ ਬੈਠ ਜਾਂਦਾ : ਬਲਵਿੰਦਰ ਭੂੰਦੜ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਕਤਸਰ ਦੇ ਮੋਹਲਾ ਪਿੰਡ ਵਿਖੇ ਜਲਾਲਾਬਾਦ ਰੋਡ ਸ਼ੋਅ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਕਾਫ਼ਲਾ ਜਾ ਰਿਹਾ ਸੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਗੱਡੀ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਬੈਠਣ ਨਹੀਂ ਦਿੱਤਾ ਸੀ। ਸੀਐੱਮ ਦੇ ਸੁਰੱਖਿਆ ਅਫ਼ਸਰ ਨੇ ਗੱਡੀ ਵਿੱਚ ਬਹਿਣ ਤੋਂ ਰੋਕਿਆ ਹੈ। -PTCNews


Top News view more...

Latest News view more...