Advertisment

ਕੈਪਟਨ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ: ਸੁਖਬੀਰ ਸਿੰਘ ਬਾਦਲ

author-image
Shanker Badra
Updated On
New Update
ਕੈਪਟਨ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ: ਸੁਖਬੀਰ ਸਿੰਘ ਬਾਦਲ
Advertisment
ਕੈਪਟਨ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ: ਸੁਖਬੀਰ ਸਿੰਘ ਬਾਦਲ:ਚੰਡੀਗੜ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤੀਕਿਰਿਆ ਨੂੰ ਯੂ.ਪੀ.ਏ. ਦੀ ਦੁਰਵਰਤੋਂ ਕਿਹਾ ਹੈ ਅਤੇ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖਿਲਾਫ ਅੰਧਾਧੁੰਦ ਦਮਨ ਦੋਹਰਾਉਣਾ ਨੂੰ ਪੁਰਾਣੀ ਇੰਦਰਾ ਗਾਂਧੀ ਨੂੰ ਦੁਹਰਾਉਣਾ ਅਤੇ ਕੌਮ ਦੇ ਖਿਲਾਫ ਬਿਆਨ ਦੱਸਿਆ, ਜਿਸ ਵਿਚ ਹਰ ਨਿਰਦੋਸ਼ ਸਿੱਖ ਨੌਜਵਾਨ ਨੂੰ ਸੰਭਾਵਿਤ ਅੱਤਵਾਦੀ ਅਤੇ ਰਾਸ਼ਤਟਰੀ ਸੁਰੱਖਿਆ ਅਤੇ ਅਖੰਡਤਾ ਲਈ ਖਤਰਾ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਯਾਦ ਹੈ ਕਿ ਕਿਵੇਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਪਵਿੱਤਰ ਸਿੱਖ ਧਾਰਮਿਕ ਸਥਾਨਾਂ 'ਤੇ ਟੈਂਕਾਂ ਨੂੰ ਚੜ•ਾਉਣ ਨੂੰ ਜਾਇਜ਼ ਠਹਿਰਾਉਣ ਲਈ ਅਸਲ ਵਿਚ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਗਿਆ ਸੀ। publive-image ਕੈਪਟਨਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ : ਸੁਖਬੀਰ ਸਿੰਘ ਬਾਦਲ ਅਮਰਿੰਦਰ ਘੱਟ ਤੋਂ ਘੱਟ ਆਪਣਾ ਬਿਆਨ ਦੇਣ ਤੋਂ ਪਹਿਲਾਂ ਭਾਸ਼ਾ ਨੂੰ ਤਾਂ ਬਦਲ ਹੀ ਸਕਦਾ ਸੀ ਤਾਂ ਕਿ ਉਸ ਦੀ ਭਾਸ਼ਾ ਤੇ ਤਰਕ ਸੱਚੇ ਲੱਗਦੇ। ਉਨ•ਾਂ ਕਿਹਾ ਕਿ ਪਰ ਕਾਂਗਰਸ ਦੀ ਮਾਨਸਿਕਤਾ ਅਜਿਹੀ ਹੈ ਕਿ ਕਾਂਗਰਸ ਦੀ ਪੰਜਾਬ ਦੀ 15 ਸਾਲ ਦੀ ਲੰਬੀ ਤਰਾਸਦੀ ਦੌਰਾਨ ਅਜਿਹੀ ਹੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਸ਼ਾਂਤੀ ਅਤੇ ਸੰਪਰਦਾਇਕ ਹਿੱਤਾਂ ਲਈ ਹਮੇਸ਼ਾ ਖੜ•ਾ ਹੈ। ਅਸੀਂ ਸੂਬੇ ਦੇ ਵੱਖ-ਵੱਖ ਵਰਗਾਂ ਵਿਚ ਵਿਸ਼ੇਸ਼ ਤੌਰ 'ਤੇ ਹਿੰਦੂਆਂ ਤੇ ਸਿੱਖਾਂ ਵਿਚ ਗਲਤ ਭਾਵਨਾ ਨੂੰ ਕਦੀ ਪੈਦਾ ਹੋਣ ਦੀ ਇਜਾਜ਼ਤ ਨਹੀਂ ਦਵਾਂਗੇ। publive-image ਕੈਪਟਨਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ : ਸੁਖਬੀਰ ਸਿੰਘ ਬਾਦਲ ਸ. ਬਾਦਲ ਨੇ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਦੇ ਨਾਮ 'ਤੇ ਸਿੱਖਾਂ ਦੇ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਕਾਂਗਰਸੀ ਆਕਾਵਾਂ ਦੀਆਂ ਭੁੱਲਾਂ ਨੂੰ ਨਾ ਦੋਹਰਾਉਣ। ਸ. ਬਾਦਲ ਨੇ ਕਿਹਾ ਕਿ ਅਮਰਿੰਦਰ ਨੂੰ ਸਪਸ਼ਟ ਤੌਰ 'ਤੇ ਅਜੇ ਵੀ ਲੰਬੇ ਸਮੇਂ ਤੋਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਨ•ਾਂ ਦੇ ਪੁੱਤਰ ਰਾਜੀਵਗ ਾਂਧੀ ਨਾਲ ਬਿਤਾਇਆ ਹੋਇਆ ਸਮਾਂ ਯਾਦ ਆਉਂਦਾ ਹੈ। ਕਾਂਗਰਸ ਦੇ ਖੂਨ ਵਿਚ ਸਿੱਖ ਵਿਰੋਧੀ ਭੂਤ ਅਜੇ ਵੀ ਜਿੰਦਾ ਹੈ ਅਤੇ ਸਿਰਫ ਫਿਰ ਤੋਂ ਕੁੱਝ ਕਰਨ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਸ. ਬਾਦਲ ਨੇ ਇਥੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਿੱਖ ਆਗੂਆਂ ਦਾ ਇਸਤੇਮਾਲ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਕਰਨ ਲਈ ਕੀਤਾ ਹੈ। publive-image ਕੈਪਟਨਇੰਦਰਾ ਗਾਂਧੀ ਵਾਲੀ ਮਾਨਸਿਕਤਾ ਨੂੰ ਦੋਹਰਾਉਣਾ ਚਾਹੁੰਦਾ ਹੈ : ਸੁਖਬੀਰ ਸਿੰਘ ਬਾਦਲ ਸ. ਬਾਦਲ ਨੇ ਕੌਮੀ ਸੁਰੱਖਿਆ ਅਤੇ ਅਖੰਡਤਾ ਬਾਰੇ ਕੈ. ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹਾਦਰ ਤੇ ਦੇਸ਼ ਭਗਤ ਸਿੱਖ ਜਨਤਾ ਨੂੰ ਮੌਕਾਪ੍ਰਸਤ ਕਾਂਗਰਸੀ ਆਗੂਆਂ ਤੋਂ ਰਾਸ਼ਟਰਵਾਦ ਜਾਂ ਦੇਸ਼ ਭਗਤੀ ਦਾ ਕੋਈ ਸਬਤ ਲੈਣ ਦੀ ਲੋੜ ਨਹੀਂ ਹੈ। ਸਿੱਖ ਹਮੇਸ਼ਾ ਹੀ ਦੇਸ਼ ਭਗਤ ਰਹੇ ਹਨ ਅਤੇ ਹਮੇਸ਼ਾ ਇਸ ਦੇਸ਼ ਲਈ ਖੂਨ ਬਹਾਊਣ ਵਾਲੇ ਰਹੇ ਹਨ। ਕਾਂਗਰਸੀ ਆਗੂਆਂ ਦਾ ਇਕੋ ਇਕ ਯੋਗਦਾਨ ਰਿਹਾ ਹੈ ਕਿ ਇਸ ਵੀਰ ਅਤੇ ਦੇਸ਼ਭਗਤ ਕੌਮ ਦਾ ਰਾਸ਼ਟਰ ਵਿਰੋਧੀ ਦੇ ਰੂਪ ਵਿਚ ਰੰਗ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਉਨ•ਾਂ ਨੇ ਸ਼ੁਰੂ ਵਿਚ ਸੋਚਿਆ ਸੀ ਕਿ ਸ਼ਾਇਦ ਇਹ ਪੁਲਸ ਦੇ ਕੁੱਝ ਗੁੰਮਰਾਹ ਅਨਸਰ ਹਨ ਜੋ ਦਮਨ ਦੇ ਪੁਰਾਣੇ ਤਰੀਕਿਆਂ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਅਮਰਿੰਦਰ ਦੇ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਕਿਸ ਦੇ ਆਸ਼ੀਰਵਾਦ ਨਾਲ ਕੰਮ ਕਰ ਰਹੇ ਹਨ ਅਤੇ ਕਿਸ ਦੇ ਹੁਕਮਾਂ ਦੇ ਤਹਿਤ ਕੰਮ ਕਰ ਰਹੇ ਹਨ। ਇਹ ਬਹੁਤ ਖਤਰਨਾਕ ਘਟਨਾਕ੍ਰਮ ਹੈ। ਸ. ਬਾਦਲ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਮਹਿਸੂਸ ਕਰ ਲਿਆ ਹੈ ਕਿ ਲੋਕ ਉਨ੍ਹਾਂ ਦੇ ਕੁਸ਼ਾਸ਼ਨ ਤੋਂ ਤੰਗ ਆ ਚੁੱਕੇ ਹਨ ਅਤੇ ਕੁੱਝ ਡਰਾਵਨੇ ਤੇ ਸਨਸਨੀਖੇਜ ਇਰਾਦਿਆਂ ਤੋਂ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਲੋੜ ਹੈ। ਆਪਣੇ ਹਾਲ ਹੀ ਦੇ ਬਿਆਨ ਤੋਂ ਉਨ੍ਹਾਂ ਨੇ ਸ਼ਾਂਤੀਪੂਰਵਕ ਸਿੱਖ ਨੌਜਵਾਨ ਨੂੰ ਫਿਰ ਤੋਂ ਸ਼ੱਕ ਵਿਚ ਬਦਲ ਦਿੱਤਾ ਹੈ। ਅਕਾਲੀ ਆਗੂ ਨੇ ਪੁੱਛਿਆ ਕਿ ਆਪਣੇ ਸੂਬੇ ਦੀ ਸ਼ਾਸ਼ਨ ਪ੍ਰਣਾਲੀ, ਰੁਜ਼ਗਾਰ ਜਾਂ ਅਰਥ ਵਿਵਸਥਾ ਬਾਰੇ ਆਖਰੀ ਵਾਰ ਕਦੋਂ ਗੱਲ ਕੀਤੀ ਸੀ? -PTCNews-
sukhbir-singh-badal captain-amarinder
Advertisment

Stay updated with the latest news headlines.

Follow us:
Advertisment