Advertisment

'ਨਸ਼ਾ ਵਿਰੋਧੀ ਮੁਹਿੰਮ' : ਕੈਪਟਨ ਅਮਰਿੰਦਰ ਸਿੰਘ ਵੱਲੋਂ 'ਡੋਪ ਟੈਸਟ' ਤੋਂ ਬਾਅਦ ਵਿਦਿਆਰਥੀਆਂ ਕੋਲੋਂ ਸਹੁੰ ਖਵਾ ਕੇ ਖਤਮ ਕੀਤਾ ਜਾਵੇਗਾ ਨਸ਼ਾ?

author-image
Ragini Joshi
New Update
'ਨਸ਼ਾ ਵਿਰੋਧੀ ਮੁਹਿੰਮ' : ਕੈਪਟਨ ਅਮਰਿੰਦਰ ਸਿੰਘ ਵੱਲੋਂ 'ਡੋਪ ਟੈਸਟ' ਤੋਂ ਬਾਅਦ ਵਿਦਿਆਰਥੀਆਂ ਕੋਲੋਂ ਸਹੁੰ ਖਵਾ ਕੇ ਖਤਮ ਕੀਤਾ ਜਾਵੇਗਾ ਨਸ਼ਾ?
Advertisment
'ਨਸ਼ਾ ਵਿਰੋਧੀ ਮੁਹਿੰਮ' : ਕੈਪਟਨ ਅਮਰਿੰਦਰ ਸਿੰਘ ਵੱਲੋਂ 'ਡੋਪ ਟੈਸਟ' ਤੋਂ ਬਾਅਦ ਵਿਦਿਆਰਥੀਆਂ ਕੋਲੋਂ ਸਹੁੰ ਖਵਾ ਕੇ ਖਤਮ ਕੀਤਾ ਜਾਵੇਗਾ ਨਸ਼ਾ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਦੇ  ਸੈਕਟਰ-੧੭ ਦੇ ਹੋਟਲ 'ਚ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੁਹਿੰਮ 'ਚ ਅਨ-ਏਡਿਡ ਕਾਲਜਾਂ ਦੇ ਵੱਖ-ਵੱਖ ਸੰਗਠਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਭਾਗ ਲਵੇਗੀ ਅਤੇ ਇਸਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਹੋਵੇਗੀ। ਅਗਲੇ ੨ ਮਹੀਨਿਆਂ 'ਚ ਇਸ ਮੁਹਿੰਮ ਨੂੰ ੨੨ ਹੋਰ ਜ਼ਿਲਿਆਂ 'ਚ ਲਿਆਂਦੇ ਜਾਣ ਦੀ ਸਕੀਮ ਵੀ ਬਣਾਈ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੋਤ, ਅਤੇ ਚਰਨਜੀਤ ਸਿੰਘ ਚੰਨੀ ਵੀ ਸਮਾਰੋਹ 'ਚ ਸ਼ਿਰਕਤ ਕਰਨਗੇ। ਕੀ ਹੈ ਮੁਹਿੰਮ? ਇਸ ਮੁਹਿੰਮ ਤਹਿਤ ਸੂਬੇ ਦੇ ਵੱਖ ਵੱਖ ਜ਼ਿਲਿਆਂ ਦੇ 1600 ਕਾਲਜਾਂ 'ਚ ਪੜ੍ਹਦੇ ਪਾੜ੍ਹਿਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਜਾਵੇਗੀ। ਵਿਦਿਆਰਥੀਆਂ ਦੀ ਗਿਣਤੀ ਤਕਰੀਬਨ 5 ਲੱਖ ਹੋਵੇਗੀ। ਸਿਰਫ ਇੰਨ੍ਹਾਂ ਹੀ ਨਹੀਂ, ਲਮੇਟੀ ਇਸ ਮੁਹਿੰਮ ਦਾ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਦਾ ਵੀ ਦਾਅਵਾ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 'ਡੋਪ ਟੈਸਟ' ਜੋ ਕਿ ਮਹਿਜ਼ ਸਿਆਸੀ ਡਰਾਮਾ ਬਣ ਕੇ ਰਹਿ ਗਿਆ ਸੀ, ਤੋਂ ਬਾਅਦ ਹੁਣ ਇਹ ਸਹੁੰ ਚੁੱਕ ਮੁਹਿੰਮ ਕਿੰਨ੍ਹੀ ਕੁ ਕਾਰਗਰ ਸਾਬਤ ਹੁੰਦੀ ਹੈ। —PTC News-
punjabi-news punjab-congress captain-amarinder-singh punjab-politics latest-punjabi-news latest-news-in-punjabi indian-national-congress news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment