Advertisment

ਕੈਪਟਨ ਨੇ ਜਗਮੀਤ ਸਿੰਘ ਅਤੇ ਹਰਜੀਤ ਸਿੰਘ ਸੱਜਣ ਬਾਰੇ ਦਿੱਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ, ਕਿਹਾ ਇਹ ਸਭ!

author-image
Ragini Joshi
New Update
ਕੈਪਟਨ ਨੇ ਜਗਮੀਤ ਸਿੰਘ ਅਤੇ ਹਰਜੀਤ ਸਿੰਘ ਸੱਜਣ ਬਾਰੇ ਦਿੱਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ, ਕਿਹਾ ਇਹ ਸਭ!
Advertisment
ਕੈਪਟਨ ਅਮਿਰੰਦਰ ਸਿੰਘ ਨੇ ਇੱਕ ਵਾਰ ਫਿਰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ (ਕੈਨੇਡਾ 'ਚ ਐੱਨ. ਡੀ. ਪੀ. ਆਗੂ) 'ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੀ ਅਮਨ ਸ਼ਾਂਤੀ ਦੀ ਵਿਵਸਥਾ ਦੇ ਗੜਬੜਾਉਣ ਦਾ ਜ਼ਿੰਮੇਵਾਰ ਕੈਪਟਨ ਨੇ ਹਰਜੀਤ ਸੱਜਣ ਤੇ ਜਗਮੀਤ ਸਿੰਘ ਦੋਹਾਂ ਨੂੰ ਦੱਸਿਆ ਹੈ। Captain blames Harjeet singh sajjan and jagmeet singh for Punjabਕੈਪਟਨ ਦਾ ਕਹਿਣਾ ਹੈ ਕਿ ਉਕਤ ਦੋਵੇਂ ਆਗੂ ਪੰਜਾਬ 'ਚ ਮੁੜ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ । ਉੁਨ੍ਹਾਂ ਬਿਆਨ ਦਿੱਤਾ ਕਿ ਵਿਦੇਸ਼ਾਂ 'ਚ ਬੈਠੀਆਂ ਕਈ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਉਹਨਾਂ ਕਿਹਾ ਕਿ ਇਹਨਾਂ ਕੱਟੜਵਾਦੀ ਤਾਕਤਾਂ ਨੂੰ ਪੰਜਾਬ 'ਚ ਸਿਰ ਨਹੀਂ ਚੁੱਕਣ ਨਹੀਂ ਜਾਵੇਗਾ। Captain blames Harjeet singh sajjan and jagmeet singh for Punjabਕੈਪਟਨ ਅਨੁਸਾਰ ਪਿਛਲੇ ਕਈ ਦੇਰ ਤੋਂ ਸਾਜਿਸ਼ ਭਰੇ ਢੰਗ ਨਾਲ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਹੋ ਰਹੇ ਹਨ। ਇਸ ਤੋਂ ਇਲਾਵਾ ਹੋਰ ਕਤਲਾਂ 'ਚ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ, ਡੇਰਾ ਸੱਚਾ ਸੌਦਾ ਦੇ ਦੋ ਪ੍ਰੇਮੀਆਂ ਅਤੇ ਲੁਧਿਆਣਾ 'ਚ ਪਾਦਰੀ ਦਾ ਨਾਮ ਸ਼ਾਮਿਲ ਹਨ। ਮੁੱਖ ਮੰਤਰੀ ਅਨੁਸਾਰ ਸਿਆਸੀ ਕਤਲਾਂ 'ਚ ਸਮਾਨਤਾ ਹੈ  ਅਤੇ ਸਿਰਫ ਘੱਟ ਗਿਣਤੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਇਸ ਅਨੁਸਾਰ ਸਾਡੇ ਖੁਫੀਆ ਸੂਤਰਾਂ ਅਨੁਸਾਰ ਵਿਦੇਸ਼ 'ਚ ਬੈਠੀਆਂ ਖਾਲਿਸਤਾਨੀ ਤਾਕਤਾਂ ਦਾ ਹੱਥ ਹੈ। —PTC News-
Advertisment

Stay updated with the latest news headlines.

Follow us:
Advertisment