Sat, Apr 20, 2024
Whatsapp

ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਸਾ ਦੌਰਾਨ ਪ੍ਰਭਾਵਿਤ ਹੋਏ ਪੰਜਾਬੀਆਂ ਨੂੰ ਮੁਆਵਜਾ ਅਤੇ ਹੋਰ ਸਹਾਇਤਾ ਦੇਣ ਦਾ ਭਰੋਸਾ

Written by  Joshi -- June 08th 2018 08:11 AM
ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਸਾ ਦੌਰਾਨ ਪ੍ਰਭਾਵਿਤ ਹੋਏ ਪੰਜਾਬੀਆਂ ਨੂੰ ਮੁਆਵਜਾ ਅਤੇ ਹੋਰ ਸਹਾਇਤਾ ਦੇਣ ਦਾ ਭਰੋਸਾ

ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਸਾ ਦੌਰਾਨ ਪ੍ਰਭਾਵਿਤ ਹੋਏ ਪੰਜਾਬੀਆਂ ਨੂੰ ਮੁਆਵਜਾ ਅਤੇ ਹੋਰ ਸਹਾਇਤਾ ਦੇਣ ਦਾ ਭਰੋਸਾ

ਚਾਰ ਮੈਂਬਰੀ ਕਮੇਟੀ ਵਲੋਂ ਸ਼ਿਲਾਂਗ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਸਾ ਦੌਰਾਨ ਪ੍ਰਭਾਵਿਤ ਹੋਏ ਪੰਜਾਬੀਆਂ ਨੂੰ ਮੁਆਵਜਾ ਅਤੇ ਹੋਰ ਸਹਾਇਤਾ ਦੇਣ ਦਾ ਭਰੋਸਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਪੰਜਾਬੀਆਂ ਨੂੰ ਮੁਆਵਜ਼ਾ ਮੁਹੱਈਆ ਕਰਵਾਏਗੀ ਜਿਨ੍ਹਾਂ ਦੀਆਂ ਦੁਕਾਨਾਂ ਹਾਲ ਦੀ ਸ਼ਿਲਾਂਗ ਹਿੰਸਾ ਦੌਰਾਨ ਸੜ ਗਈਆਂ ਹਨ | ਮੁੱਖ ਮੰਤਰੀ ਅੱਜ ਸੂਬੇ ਦੇ ਸਹਿਕਾਰਤਾ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਾਲੇ 4 ਮੈਂਬਰੀ ਵਫ਼ਦ ਨੂੰ ਮਿਲੇ ਜੋ ਸ਼ਿਲਾਂਗ ਦੇ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਵਾਪਿਸ ਪਰਤਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਥੇ ਵਸੇ ਲੋਕਾਂ ਨੂੰ ਉਸਾਰੀ ਅਧੀਨ ਪੰਜਾਬੀ ਭਾਈਚਾਰੇ ਦੇ ਸਕੂਲ ਦੇ ਨਿਰਮਾਣ ਲਈ ਵੀ ਸਹਾਇਤਾ ਮੁਹੱਈਆ ਕਰਵਾਏਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੇ ਲੋੜ ਪਈ ਤਾਂ ਪ੍ਰਭਾਵਿਤ ਪਰਿਵਾਰਾਂ ਦੇ ਵਾਸਤੇ ਕਾਨੂੰਨੀ ਗਾਈਡੈਂਸ ਵੀ ਮੁਹੱਈਆ ਕਰਵਾਏਗੀ | ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਆਖਿਆ ਕਿ ਉਹ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਸਿਲਾਂਗ ਵਿੱਚ ਵਸੇ ਪੰਜਾਬੀਆਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਹਰ ਸੰਭਵ ਕਦਮ ਚੁੱਕਣ ਵਾਸਤੇ ਉਨ੍ਹਾਂ ਨੂੰ ਬੇਨਤੀ ਕਰਨਗੇ | ਮੁੱਖ ਮੰਤਰੀ ਨੂੰ ਆਪਣੇ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਮੇਘਾਲਿਆ ਦੇ ਮੁੱਖ ਮੰਤਰੀ ਤੋਂ ਇਲਾਵਾ ਮੁੱਖ ਸਕੱਤਰ, ਡੀ ਜੀ ਪੀ ਅਤੇ '' ਸਯਿਮ ਆਫ ਮਾਈਲਿਅਮ ਐਾਡ ਦਰਬਾਰ'' ਦੇ ਚੇਅਰਮੈਨ ਨੂੰ ਵੀ ਮਿਲੇ | ਉਨ੍ਹਾਂ ਦੱਸਿਆ ਕਿ ਸਥਾਨਕ ਗੁਰਦੁਆਰਾ ਸਾਹਿਬ ਅਤੇ ਪੰਜਾਬੀ ਭਾਈਚਾਰੇ ਵਲੋਂ ਚਲਾਏ ਜਾਂਦੇ ਸਕੂਲ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ | ਉਥੋਂ ਵਸੇ ਪੰਜਾਬੀਆਂ ਦੀਆਂ ਦੋ ਦੁਕਾਨਾਂ ਅਤੇ 2 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬੀ ਪਰਿਵਾਰ ਉਥੇ ਪਿਛਲੇ 150 ਸਾਲਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਪ੍ਰਸਤਾਵਿਤ ਥਾਂ ਸ਼ਿਲਾਂਗ ਦੀ ਮੁੱਖ ਮਾਰਕਿਟ ਖੇਤਰ ਤੋਂ ਦੂਰ ਹੈ ਜੋ ਉਨ੍ਹਾਂ ਦੇ ਜੀਵੀਕਾ 'ਤੇ ਬੁਰਾ ਪ੍ਰਭਾਵ ਪਾਵੇਗੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਮੌਜੂਦਾ ਥਾਂ ਤੋਂ ਤਬਦੀਲੀ ਵਾਸਤੇ ਕਿਸੇ ਨਵੇਂ ਪ੍ਰਸਤਾਵ ਤੋਂ ਪਹਿਲਾ ਸਮੱਰਥ ਅਦਾਲਤ ਦੇ ਫੈਸਲੇ ਦਾ ਇੰਤਜਾਰ ਕਰੇਗੀ | ਸੁਖਜਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ '' ਸਯਿਮ ਆਫ ਮਾਈਲਿਅਮ ਐਾਡ ਦਰਬਾਰ'' ਦੇ ਚੇਅਰਮੈਨ ਦੇ ਨਾਲ ਮੀਟਿੰਗ ਦੌਰਾਨ ਕਮੇਟੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਥੇ ਵਸੇ ਪੰਜਾਬੀਆਂ ਨੂੰ ਆਪਣਾ ਕੇਸ ਪੇਸ਼ ਕਰਨ ਲਈ ਬਣਦਾ ਮੌਕਾ ਦੇਣ ਤੋਂ ਬਾਅਦ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਕੌਾਸਲ ਦੇ ਅੱਗੇ ਲੰਬਿਤ ਪਈ ਅਪੀਲ ਦਾ ਤੇਜ਼ੀ ਨਾਲ ਫੈਸਲਾ ਕਰਨ | ਉਨ੍ਹਾਂ ਕਿਹਾ ਕਿ ਚੇਅਰਮੈਨ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸਮਾਂਬੱਧ ਤਰੀਕੇ ਨਾਲ ਇਸ ਕੇਸ ਦਾ ਫੈਸਲਾ ਕਰਨਗੇ | ਸ੍ਰੀ ਰੰਧਾਵਾ ਤੋਂ ਇਲਾਵਾ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿਟੂ, ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਦੀਪ ਸਿੰਘ ਵੈਧ ਅਤੇ ਡੀ ਐਸ ਮਾਂਗਟ ਆਈ ਏ ਐਸ ਸਨ | —PTC News


Top News view more...

Latest News view more...