Advertisment

ਖੇਤੀ ਵੰਨ-ਸੁਵੰਨਤਾ ’ਤੇ ਆਪਸੀ ਸਹਿਯੋਗ ਲਈ ਡੱਚ ਸਫ਼ੀਰ ਨਾਲ ਵਿਚਾਰ-ਵਟਾਂਦਰਾ

author-image
Ragini Joshi
New Update
ਖੇਤੀ ਵੰਨ-ਸੁਵੰਨਤਾ ’ਤੇ ਆਪਸੀ ਸਹਿਯੋਗ ਲਈ ਡੱਚ ਸਫ਼ੀਰ ਨਾਲ ਵਿਚਾਰ-ਵਟਾਂਦਰਾ
Advertisment
ਮੁੱਖ ਮੰਤਰੀ ਵੱਲੋਂ ਖੇਤੀ ਵੰਨ-ਸੁਵੰਨਤਾ ’ਤੇ ਆਪਸੀ ਸਹਿਯੋਗ ਲਈ ਡੱਚ ਸਫ਼ੀਰ ਨਾਲ ਵਿਚਾਰ-ਵਟਾਂਦਰਾ ਚੰਡੀਗੜ, 17 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਖੇਤੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਭਾਰਤ ਵਿੱਚ ਨੀਦਰਲੈਂਡਜ਼ ਦੇ ਸਫ਼ੀਰ ਨਾਲ ਕਈ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਅਤੇ ਰਾਜਦੂਤ ਅਲਫੋਨਸਸ ਸਟੋਲਿੰਗਾ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਦੁਪਹਿਰੇ ਦੇ ਖਾਣੇ ’ਤੇ ਹੋਈ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਅਰੀ, ਪਸ਼ੂ ਪਾਲਣ ਤੇ ਫੁੱਲਾਂ ਦੀ ਕਾਸ਼ਤ ਸਮੇਤ ਮੁੱਖ ਖੇਤਰਾਂ ’ਤੇ ਚਰਚਾ ਕੀਤੀ ਗਈ ਜਿਨਾਂ ਵਿੱਚ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਲਈ ਸਹਿਮਤੀ ਬਣਾਉਣ ਦੇ ਨਾਲ-ਨਾਲ ਸੂਰ ਤੇ ਬੱਕਰੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਵੀ ਰਜ਼ਾਮੰਦੀ ਜ਼ਾਹਰ ਕੀਤੀ। captain amarinder singh meets dutch sfeerਮੁੱਖ ਮੰਤਰੀ ਨੇ ਦੁਧਾਰੂ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਪਸ਼ੂ ਧਨ ਵਿੱਚ ਸੁਧਾਰ ਲਿਆਉਣ ਲਈ ਨੀਦਰਲੈਂਡਜ਼ ਪਾਸੋਂ ਭਰੂਣ ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਗਰਭਦਾਨ ਲਈ ਵਧੀਆ ਨਸਲ ਦੇ ਪਸ਼ੂਆਂ ਦੇ ਵੀਰਜ ਦੀ ਸਪਲਾਈ ਕਰਨ ਦੀ ਮੰਗ ਕੀਤੀ। ਉਨਾਂ ਨੇ ਡੱਚ ਦੀਆਂ ਦੁੱਧ ਪ੍ਰੋਸੈਸ ਕਰਨ ਵਾਲੀਆਂ ਮੋਹਰੀ ਕੰਪਨੀਆਂ ਵੱਲੋਂ ਆਪਣੇ ਯੂਨਿਟ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਡੱਚ ਅੰਬੈਸੀ ਨਾਲ ਤਾਲਮੇਲ ਲਈ ਵਧੀਕ ਮੁੱਖ ਸਕੱਤਰ ਵਿਕਾਸ ਨੂੰ ਨੋਡਲ ਅਫਸਰ ਬਣਾਇਆ ਜਿਨਾਂ ਵੱਲੋਂ ਮੀਟਿੰਗ ਦੌਰਾਨ ਵਿਚਾਰੇ ਗਏ ਮੁੱਦਿਆਂ ’ਤੇ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਨੀਦਰਲੈਂਡਜ਼ ਦੇ ਦੂਤਾਵਾਸ ਦੇ ਇਕ ਨੁਮਾਇੰਦੇ ਸਮੇਤ ਵਧੀਕ ਮੁੱਖ ਸਕੱਤਰ ਪਸ਼ੂ ਧਨ ਅਤੇ ਵਧੀਕ ਮੁੱਖ ਸਕੱਤਰ ਵਿਕਾਸ ’ਤੇ ਅਧਾਰਿਤ ਮਾਹਿਰਾਂ ਦਾ ਗਰੁੱਪ ਕਾਇਮ ਕਰਨ ਦਾ ਸੁਝਾਅ ਦਿੱਤਾ ਤਾਂ ਕਿ ਇਨਾਂ ਤਜਵੀਜ਼ਾਂ ’ਤੇ ਅਗਲੇਰੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜਿਆ ਜਾ ਸਕੇ। ਇਸ ਪ੍ਰਸਤਾਵਿਤ ਗਰੁੱਪ ਫਸਲੀ ਵਿਭਿੰਨਤਾ ਨੂੰ ਅਮਲ ਵਿੱਚ ਲਿਆਉਣ ਲਈ ਰੂਪ-ਰੇਖਾ ਉਲੀਕਣ ਵਾਸਤੇ ਆਪਣੇ ਸੁਝਾਅ ਦੇਣ ਤੋਂ ਇਲਾਵਾ ਨੀਦਰਲੈਂਡਜ਼ ਦੁਆਰਾ ਮੌਜੂਦਾ ਸਮੇਂ ਅਪਣਾਏ ਜਾ ਰਹੇ ਅਮਲਾਂ ਦੀ ਘੋਖ ਕਰਕੇ ਵਿਗਿਆਨਕ ਢੰਗ ਨਾਲ ਪਰਾਲੀ ਦਾ ਨਿਪਟਾਰਾ ਕਰਨ ਜਾਂ ਜੈਵਿਕ ਰਹਿੰਦ-ਖੂੰਹਦ ਨੂੰ ਸਮੇਟਣ ਬਾਰੇ ਹੰਢਣਸਾਰ ਤਕਨਾਲੋਜੀ ਬਾਰੇ ਵੀ ਸਿਫਾਰਸ਼ ਦੇਵੇਗਾ। captain amarinder singh meets dutch sfeerਸਥਾਨਕ ਪੱਧਰ ’ਤੇ ਪੈਦਾ ਹੁੰਦੇ ਆਲੂਆਂ ਵਿੱਚ ਵੱਧ ਮਾਤਰਾ ਵਿੱਚ ਮਿਠਾਸ ਹੋਣ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਰਾਜਦੂਤ ਨੂੰ ਆਲੂਆਂ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਲਈ ਖੋਜਕਾਰਾਂ ਅਤੇ ਉੱਘੇ ਆਲੂ ਉਤਪਾਦਕਾਂ ਨਾਲ ਭਾਈਵਾਲੀ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ। ਨੀਦਰਲੈਂਡਜ਼ ਦੇ ਸਫੀਰ ਨੇ ਮੁੱਖ ਮੰਤਰੀ ਨੂੰ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਪੂਰੀ ਮਦਦ ਤੇ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਉਨਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਡੱਚ ਕੰਪਨੀ ਰੋਇਲ ਡੇ ਹਿੳੂਜ਼ ਵੱਲੋਂ ਪਸ਼ੂਆਂ ਦੀ ਫੀਡ ਤਿਆਰ ਕਰਨ ਲਈ ਆਪਣਾ ਯੂਨਿਟ ਪਹਿਲਾਂ ਹੀ ਰਾਜਪੁਰਾ ਵਿਖੇ ਸਥਾਪਤ ਕੀਤਾ ਗਿਆ ਹੈ। ਉਨਾਂ ਨੇ ਮੁੱਖ ਮੰਤਰੀ ਨੂੰ ਇਸ ਪਲਾਂਟ ਦੀ ਉਤਪਾਦਨ ਸਮਰਥਾ ਵਧਾਉਣ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਇਸ ਦਾ ਵਿਸਤਾਰ ਕਰਨ ਲਈ ਰਿਆਇਤਾਂ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅੰਮਿ੍ਰਤਸਰ ਅਤੇ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਨੀਦਰਲੈਂਡਜ਼ ਲਈ ਮਾਲ ਦੀ ਢੋਆ-ਢੁਆਈ ਵਾਸਤੇ ਵਿਸ਼ੇਸ਼ ਉਡਾਨਾਂ ਸ਼ੁਰੂ ਕਰਨ ਦਾ ਮਾਮਲਾ ਉਹ ਨਿੱਜੀ ਤੌਰ ’ਤੇ ਉਠਾਉਣਗੇ ਤਾਂ ਕਿ ਫੁੱਲਾਂ, ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਤਿਆਰ ਵਸਤਾਂ ਵਿੱਚ ਦੁਵੱਲੇ ਕਾਰੋਬਾਰ ਨੂੰ ਉਤਸ਼ਾਹਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਉਨਾਂ ਦੇ ਪਿਤਾ ਸਵਰਗੀ ਮਹਾਰਾਜਾ ਯਾਦਵਿੰਦਰਾ ਸਿੰਘ ਵੱਲੋਂ ਸਾਲ 1974 ਵਿੱਚ ਨੀਦਰਲੈਂਡਜ਼ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾਉਣ ਸਮੇਂ ਇਸ ਮੁਲਕ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਇਸੇ ਕਰਕੇ ਉਹ ਮੁਲਕ ਦੀ ਭੂਗੋਲਿਕ ਸਥਿਤੀ ਅਤੇ ਜਲਵਾਯੂ ਸਬੰਧੀ ਜਾਣੰੂ ਹੋਣ ਦੇ ਨਾਲ-ਨਾਲ ਉਥੇ ਦੀ ਜੀ.ਡੀ.ਪੀ. ਵਿੱਚ ਡੇਅਰੀ, ਫੁੱਲਾਂ ਦੀ ਕਾਸ਼ਤ ਅਤੇ ਬਾਗਬਾਨੀ ਦੇ ਅਹਿਮ ਯੋਗਦਾਨ ਤੋਂ ਵੀ ਚੰਗੀ ਤਰਾਂ ਵਾਕਫ਼ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਡੱਚ ਸਰਕਾਰ ਦੇ ਸਹਿਯੋਗ ਨਾਲ ਜਲੰਧਰ ਵਿੱਚ ਸਬਜ਼ੀਆਂ ਦਾ ਆਹਲਾ ਦਰਜੇ ਦਾ ਕੇਂਦਰ ਸਥਾਪਤ ਕੀਤਾ ਹੈ ਜਦਕਿ ਦੋਰਾਹਾ (ਲੁਧਿਆਣਾ) ਵਿੱਚ ਫੁੱਲਾਂ ਦੀ ਕਾਸ਼ਤ ਸਬੰਧੀ ਅਜਿਹਾ ਹੀ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਪ੍ਰਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਵਧੀਕ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਜੀ. ਵਜਰਾਲਿੰਗਮ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਹਾਜਰ ਸਨ। ਵਫ਼ਦ ਵਿਚ ਖੇਤੀਬਾੜੀ ਕੌਂਸਲਰ ਵਾੳੂਟਰ ਵਰਹੇ ਅਤੇ ਭਾਰਤ ਤੇ ਸ੍ਰੀਲੰਕਾ ਦੇ ਖੇਤੀਬਾੜੀ, ਕੁਦਰਤ ਅਤੇ ਭੋਜਨ ਦੇ ਮਿਆਰ ਸਬੰਧੀ ਡਿਪਟੀ ਕੌਂਸਲਰ ਆਨੰਦ ਕਿ੍ਰਸ਼ਨਨ ਸ਼ਾਮਲ ਸਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment