Advertisment

ਕੈਪਟਨ ਅਮਰਿੰਦਰ ਵਲੋਂ ਪਟਿਆਲਾ ਲਈ ਵਿਸਤ੍ਰਤ ਨਦੀ ਪੁਨਰ ਸੁਰਜੀਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼

author-image
Ragini Joshi
New Update
ਕੈਪਟਨ ਅਮਰਿੰਦਰ ਵਲੋਂ ਪਟਿਆਲਾ ਲਈ ਵਿਸਤ੍ਰਤ ਨਦੀ ਪੁਨਰ ਸੁਰਜੀਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼
Advertisment
ਕੈਪਟਨ ਅਮਰਿੰਦਰ ਵਲੋਂ ਪਟਿਆਲਾ ਲਈ ਵਿਸਤ੍ਰਤ ਨਦੀ ਪੁਨਰ ਸੁਰਜੀਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਸ਼ਹਿਰ ਦੇ ਵਿਕਾਸ ਅਤੇ ਸੁੰਦਰਤਾ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਅਧਿਕਾਰੀਆਂ ਨੂੰ ਹੁਕਮ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਲੋਕਾਂ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਨੂੰ ਨਹਿਰ ਆਧਾਰਤ ਜਲ ਸਪਲਾਈ ਵੱਲ ਮੋੜਾ ਕੱਟਣ ਵਾਸਤੇ ਸੁਵਿਧਾ ਦੇਣ ਲਈ ਨਦੀ ਪੁਨਰ ਸੁਰਜੀਤੀ ਦਾ ਇੱਕ ਵਿਆਪਕ ਪ੍ਰਾਜੈਕਟ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ | ਮੁੱਖ ਮੰਤਰੀ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਸੁੰਦਰੀਕਰਨ ਨਾਲ ਸੰਬੰਧਿਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਅਧਿਕਾਰੀਆਂ ਨੂੰ ਆਖਿਆ ਹੈ | ਅੱਜ ਸ਼ਾਮ ਇੱਥੇ ਆਪਣੇ ਸਰਕਾਰੀ ਨਿਵਾਸ 'ਤੇ ਪਟਿਆਲਾ ਦੇ ਵਿਕਾਸ ਪ੍ਰਾਜੈਕਟਾਾ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਹੇਠਾਂ ਜਾਣ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਾ ਨੇ ਕਿਹਾ ਕਿ ਸ਼ਹਿਰ ਦੀ ਜਨਸੰਖਿਆ ਦੀਆਂ ਭਵਿੱਖੀ ਲੋੜਾਾ ਪੂਰੀਆਾ ਕਰਨ ਲਈ ਵੱਡੀ ਨਦੀ, ਛੋਟੀ ਨਦੀ ਅਤੇ ਜਲ ਕੇਂਦਰਾਂ ਦੇ ਪੁਨਰ ਸੁਰਜੀਤੀ ਜ਼ਰੂਰੀ ਹੈ | ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਟਾਟਾ ਦੁਆਰਾ ਕੀਤੀ ਪੇਸ਼ਕਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਵੀ ਨਿਰਦੇਸ਼ ਦਿੱਤੇ | ਸਤਹੀ ਪਾਣੀ ਵਿਚ ਸੁਧਾਰ ਦੇ ਇਲਾਵਾ ਇਹ ਪ੍ਰਾਜੈਕਟ ਸ਼ਹਿਰ ਵਿਚ ਵਿਸ਼ਾਲ ਸੀਵਰੇਜ ਮੁਹੱਈਆ ਕਰਵਾਏਗਾ ਅਤੇ ਵੱਡੀ ਨਦੀ ਅਤੇ ਛੋਟੀ ਨਦੀ ਦੇ ਕਿਨਾਰਿਆਂ 'ਤੇ ਜ਼ਮੀਨ ਨੂੰ ਵਧੀਆ ਢੰਗ ਨਾਲ ਰੂਪ ਦੇ ਕੇ ਸ਼ਹਿਰ ਨੂੰ ਸੂੰਦਰ ਬਨਾਵੇਗਾ | ਕੈਪਟਨ ਅਮਰਿੰਦਰ ਨੇ ਸਰਹਿੰਦ ਬਾਈਪਾਸ 'ਤੇ ਇਕ ਨਵਾਾ ਬੱਸ ਸਟੈਂਡ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਪੀ.ਆਈ.ਡੀ.ਬੀ. ਨੂੰ ਵੀ ਨਿਰਦੇਸ਼ ਦਿੱਤੇ ਹਨ | ਪਟਿਆਲਾ-ਸਰਹਿੰਦ ਚਾਰ ਮਾਰਗੀ ਸੜਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਨਾਉਣ ਵਾਸਤੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਇਸ ਨਾਲ ਯਾਤਰੀਆਾ ਨੂੰ ਵੱਡੀ ਰਾਹਤ ਮਿਲੇਗੀ | ਸ਼ਹਿਰ ਦੇ ਅੰਦਰੂਨੀ ਇਲਾਕਿਆਾ ਦੇ ਵਾਤਾਵਰਣ ਨੂੰ ਵਧੀਆ ਬਨਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਾ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਈ-ਰਿਕਸ਼ਾ ਨੈਟਵਰਕ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਇਸ ਨਾਲ ਸ਼ਹਿਰ ਦੇ ਅੰਦਰ ਪ੍ਰਭਾਵਸ਼ਾਲੀ ਸੰਪਰਕ ਬਨਾਉਣ ਲਈ ਆਖਿਆ | ਕਿਲ੍ਹਾ ਮੁਬਾਰਕ ਦੇ ਆਲੇ ਦੁਆਲੇ ਵਿਰਾਸਤੀ ਸਟ੍ਰੀਟ ਦੇ ਵਿਕਾਸ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਇਸ ਦੀ ਮੂਲ ਦਿੱਖ ਦੀ ਸਾਂਭ ਸੰਭਾਲ ਨੂੰ ਯਕੀਨੀ ਬਨਾਉਣ ਲਈ ਅਧਿਕਾਰੀਆਾ ਨੂੰ ਨਿਰਦੇਸ਼ ਦਿੱਤੇ ਅਤੇ ਇਸ ਸਬੰਧ ਵਿੱਚ ਉਨ੍ਹਾਾ ਨੇ ਇਕ ਮਾਹਿਰ ਸਲਾਹਕਾਰ ਆਰਕੀਟੈਕਟ ਦੀਆਂ ਸੇਵਾਵਾਂ ਲੈਣ ਲਈ ਵੀ ਆਖਿਆ | ਡੇਅਰੀਆਾ ਨੂੰ ਅਬਲੋਹ ਕੰਪਲੈਕਸ ਵਿੱਚ ਤਬਦੀਲ ਕਰਨ ਦੇ ਮੁੱਦੇ ਦਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਨਾ ਕਿਸੇ ਅੜਚਨ ਤੋਂ ਇਹ ਪ੍ਰਕਿ੍ਆ ਨੂੰ ਯਕੀਨੀ ਬਨਾਉਣ ਲਈ ਅਧਿਕਾਰੀਆਾ ਨੂੰ ਨਿਰਦੇਸ਼ ਦਿੱਤੇ | ਇਸ ਤੋਂ ਪਹਿਲਾਾ ਕਮਿਸ਼ਨਰ ਮਿਉਾਸੀਪਲ ਕਾਰਪੋਰੇਸ਼ਨ ਪਟਿਆਲਾ ਨੇ ਦੱਸਿਆ ਕਿ 12 ਕਿਲੋਮੀਟਰ ਤੋਂ ਵੱਧ ਮੁੱਖ ਸੀਵਰ ਲਾਈਨਾਾ ਨੂੰ ਗਾਰ ਤੋਂ ਮੁਕਤ ਕਰਾ ਦਿੱਤੀ ਹੈ ਜਿਸਦੇ ਨਾਲ 25 ਹਜ਼ਾਰ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ | ਪਟਿਆਲਾ ਦੇ ਇਨ੍ਹਾਂ 70 ਮਹਲਿਆਂ/ਕਲੋਨੀਆਂ ਵਿੱਚ 1.25 ਲੱਖ ਦੀ ਆਬਾਦੀ ਹੈ | ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ. ਵੇਣੂ ਪ੍ਰਸਾਦ ਨੇ ਬੈਠਕ ਵਿੱਚ ਦੱਸਿਆ ਕਿ ਨਗਰ ਨਿਗਮ ਦੀਆਾ ਸੀਮਾਵਾਾ ਦੇ ਅੰਦਰ 21,000 ਤੋਂ ਵੱਧ ਐਲ ਈ ਡੀ ਲਾਈਟਾਾ ਪਹਿਲਾਾ ਹੀ ਸਥਾਪਿਤ ਕੀਤੀਆਾ ਗਈਆਾ ਹਨ ਜਦਕਿ ਬਾਕੀ 7,000 ਨੂੰ ਛੇਤੀ ਹੀ ਲਾ ਦਿੱਤੀਆ ਜਾਣਗੀਆਂ | —PTC News-
shiromani-akali-dal punjabi-news sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment