Fri, Apr 19, 2024
Whatsapp

ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ’ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ

Written by  Jashan A -- July 26th 2019 04:36 PM
ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ’ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ

ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ’ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ

ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ’ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ ਸੀਨੀਅਰ ਕਾਂਸਟੇਬਲ ਤੋਂ ਏ.ਐਸ.ਆਈ. ਬਣਾਇਆ ਚੰਡੀਗੜ: ਕਾਰਗਿਲ ਜੰਗ ਦੇ ਇਕ ਨਾਇਕ ਸਤਪਾਲ ਸਿੰਘ ਵੱਲੋਂ ਮਹਿਜ਼ ਸੀਨੀਅਰ ਕਾਂਸਟੇਬਲ ਦੇ ਤੌਰ ’ਤੇ ਡਿਊਟੀ ਨਿਭਾਉਣ ਦਾ ਪਤਾ ਲੱਗਣ ਦੇ ਚੰਦ ਘੰਟਿਆਂ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀਰ ਚੱਕਰ ਐਵਾਰਡੀ ਨੂੰ ਅੱਜ ਦੂਹਰੀ ਤਰੱਕੀ ਦੇਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਵੇਰੇ ਸਤਪਾਲ ਸਿੰਘ ਜੋ ਉਨਾਂ ਦੀ ਹੀ ਬਟਾਲੀਅਨ ਨਾਲ ਸਬੰਧਤ ਹੈ, ਬਾਰੇ ਰਿਪੋਰਟ ਪੜਣ ਤੋਂ ਬਾਅਦ ਉਸ ਦੀ ਸਥਿਤੀ ਦਾ ਪਤਾ ਲੱਗਾ ਹੈ ਅਤੇ ਉਨਾਂ ਨੇ ਇਸ ਬਹਾਦਰ ਸੈਨਿਕ ਬਾਰੇ ਹੋਈ ਭੁੱਲ ਨੂੰ ਤੁਰੰਤ ਸੁਧਾਰਨ ਦਾ ਫੈਸਲਾ ਕੀਤਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਇਆ ਸਤਪਾਲ ਸਿੰਘ ਨੰਬਰ 2116/ਐਸ.ਜੀ.ਆਰ. ਦੇ ਕਾਰਗਿਲ ਜੰਗ ਦੌਰਾਨ ਸ਼ਾਨਦਾਰ ਯੋਗਦਾਨ ਦੇ ਸਤਿਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮਾਂ ’ਤੇ ਉਸ ਨੂੰ ਅਸਿਸਟੈਂਟ ਸਬ-ਇੰਸਪੈਕਟਰ ਦੇ ਤੌਰ ’ਤੇ ਦੂਹਰੀ ਤਰੱਕੀ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਕੇਸ ਵਜੋਂ ਸਤਪਾਲ ਸਿੰਘ ਨੂੰ ਡੀ.ਜੀ.ਪੀ. ਵੱਲੋਂ ਪੰਜਾਬ ਪੁਲਿਸ ਰੂਲਜ਼ ਦੇ ਰੂਲ ਨੰ:12.3 ਵਿੱਚ ਢਿੱਲ ਦੇ ਕੇ ਏ.ਐਸ.ਆਈ. ਵਜੋਂ ਭਰਤੀ ਕੀਤਾ ਜਾਵੇਗਾ। ਇਸ ਸਬੰਧ ਵਿੱਚ ਢਿੱਲ ਦੇਣ ਲਈ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੋਇਆ ਹੈ। https://twitter.com/ANI/status/1154676210363961344?s=20 ਹੋਰ ਪੜ੍ਹੋ: ਮੁੱਖ ਮੰਤਰੀ ਨੇ ਆਪਣੇ ਪੁੱਤਰ ਨੂੰ ਆਈ.ਐਸ.ਐਸ.ਐਫ਼. ਦੇ ਪਹਿਲੇ ਭਾਰਤੀ ਮੀਤ ਪ੍ਰਧਾਨ ਚੁਣੇ ਜਾਣ ’ਤੇ ਦਿੱਤੀ ਵਧਾਈ ਮੁੱਖ ਮੰਤਰੀ ਨੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਭਰਤੀ ਕਰਨ ਲਈ ਉਸ ਦੀ ਉਮਰ (ਜਨਮ ਮਿਤੀ 7.11.1973) ਦੀ ਉਮਰ ਵਿੱਚ ਢਿੱਲ ਦੇਣ ਲਈ ਵੀ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੈ।ਵਿਜੈ ਓਪਰੇਸ਼ਨ ਦੌਰਾਨ ਸਤਪਾਲ ਦਰਾਸ ਸੈਕਟਰ ਵਿੱਚ ਤਾਇਨਾਤ ਸੀ। ਟਾਈਗਰ ਹਿੱਲ ’ਤੇ ਕਬਜ਼ਾ ਕਰਨ ਵਾਲੀ ਭਾਰਤੀ ਫੌਜ ਦੀ ਮਦਦ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਸਤਪਾਲ ਨੇ ਨਾਰਦਨ ਲਾਈਟ ਇਨਫੈਂਟਰੀ ਦੇ ਕੈਪਟਨ ਕਰਨਲ ਸ਼ੇਰ ਖਾਂ ਅਤੇ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਸ਼ੇਰ ਖਾਂ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਨਾਲ ਸਨਮਾਨਿਆ ਗਿਆ ਅਤੇ ਇਹ ਪੁਰਸਕਾਰ ਭਾਰਤੀ ਬਿ੍ਰਗੇਡ ਕਮਾਂਡਰ ਦੀ ਸਿਫ਼ਾਰਸ਼ ’ਤੇ ਦਿੱਤਾ ਗਿਆ ਸੀ ਜਿਸ ਨੇ ਬਰਫੀਲੀ ਚੋਟੀਆਂ ’ਤੇ ਉਸ ਵੱਲੋਂ ਦਿਖਾਈ ਬਹਾਦਰੀ ਦੀ ਪ੍ਰੋੜਤਾ ਕੀਤੀ ਸੀ। ਇਸੇ ਤੋਂ ਬਾਅਦ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਇਸ ਵੇਲੇ ਉਹ ਸੰਗਰੂਰ ਜ਼ਿਲੇ ਵਿੱਚ ਸ਼ਾਨਦਾਰ ਢੰਗ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਡੀ.ਜੀ.ਪੀ. ਨੇ ਇਹ ਵੀ ਦੱਸਿਆ ਕਿ ਉਸ ਦੀ ਤਰੱਕੀ ਸਬੰਧੀ ਰੂਲਾਂ ਵਿੱਚ ਦਿੱਤੀ ਜਾਣ ਵਾਲੀ ਢਿੱਲ ਬਾਰੇ ਮੰਤਰੀ ਮੰਡਲ ਤੋਂ ਕਾਰਜ ਬਾਅਦ ਪ੍ਰਵਾਨਗੀ ਲੈ ਲਈ ਜਾਵੇਗੀ।ਡੀ.ਜੀ.ਪੀ. ਨੇ ਖੁਲਾਸਾ ਕੀਤਾ ਕਿ ਸਤਪਾਲ ਦੀ ਡਿਊਟੀ ਸੰਗਰੂਰ ਵਿੱਚ ਸੀ ਪਰ ਉਸ ਨੇ ਛੇ ਮਹੀਨੇ ਪਹਿਲਾਂ ਟ੍ਰੈਫਿਕ ਪੁਲਿਸ ਭਵਾਨੀਗੜ ਵਿੱਚ ਬਦਲੀ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ। -PTC News


Top News view more...

Latest News view more...