ਕੈਪਟਨ ਅਮਰਿੰਦਰ ਸਿੰਘ ਵਲੋਂ ਉੱਘੇ ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Jaswant Singh Kanwal Death , Captain Amarinder Singh mourns death

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਪੰਜਾਬੀ ਲੇਖਕ, ਨਾਵਲਕਾਰ ਅਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਜਸਵੰਤ ਸਿੰਘ ਕੰਵਲ (101) ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਇੱਕ ਸੰਖੇਪ ਜਿਹੀ ਬਿਮਾਰੀ ਪਿੱਛੋ ਸ਼ਨਿੱਚਰਵਾਰ ਦੀ ਸਵੇਰ ਸ੍ਰੀ ਕੰਵਲ ਨੇ ਆਪਦੇ ਜੱਦੀ ਪਿੰਡ ਢੁੱਡੀਕੇ , ਮੋਗਾ ਵਿਖੇ ਆਖ਼ਰੀ ਸਾਹ ਲਿਆ।

ਆਪਣੇ ਸ਼ੋਗ ਸੰਦੇਸ਼ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੰਵਲ ਨੂੰ ਇੱਕ ਬਹੁਪੱਖੀ ਲੇਖਕ ਦੱਸਿਆ ਜਿਸਨੇ ਪੰਜਾਬ ਦੇ ਪੇਂਡੂ ਜੀਵਨ ਨੂੰ ਦਿ੍ਰਸ਼ਟਮਾਨ ਕਰਦੀਆਂ ਲਗਭਗ 80 ਕਿਤਾਬਾਂ ਅਤੇ ਨਾਵਲ ਲਿਖੇ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘੁਟਾਲੇ ਪਿੱਛੇ ਮੰਤਰੀਆਂ ਦਾ ਹੱਥ ਸਵੀਕਾਰ ਕਰਨ ਲਈ ਸੁਨੀਲ ਜਾਖੜ ਦਾ ਧੰਨਵਾਦ

ਮੁੱਖ ਮੰਤਰੀ ਨੇ ਸਾਹਿਤਕ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦੇ ਪਸਾਰ ਲਈ ਕੰਵਲ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਉਨਾਂ ਅੱਗੇ ਕਿਹਾ ਕਿ ਕੰਵਲ ਨੂੰ ਉਨਾਂ ਦੇ ਲੱਖਾਂ ਪਾਠਕਾਂ ਵਲੋਂ ਉਨਾਂ ਦੀਆਂ ਉੱਤਮ ਤੇ ਸਾਰਥਕ ਲਿਖਤਾਂ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ, ਜਿਹੜੀਆਂ ਅਨੇਕ ਸਮਾਜਿਕ-ਆਰਥਿਕ ਤੰਗੀਆਂ ਨਾਲ ਜੂਝਦੇ ਆਮ ਆਦਮੀ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਹਨ।

ਉਨਾਂ ਕਿਹਾ ਕਿ ਸਾਹਿਤਕ ਹਲਕਿਆਂ ਵਿਚ ਕੰਵਲ ਦੀ ਮੌਤ ਨਾਲ ਇਕ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨਾ ਮੁਸ਼ਕਲ ਹੈ।ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਨੂੰ ਵਿੱਛੜੀ ਰੂਹ ਨੂੰ ਸਦੀਵੀ ਸ਼ਾਂਤੀ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਵੀ ਕੀਤੀ।

-PTC News