Advertisment

ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

author-image
Jashan A
Updated On
New Update
ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ
Advertisment
ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ,ਚੰਡੀਗੜ੍ਹ: ਨਵਜੋਤ ਸਿੱਧੂ ਵਲੋਂ ਪੰਜਾਬ ਵਜ਼ਾਰਤ 'ਚੋਂ ਦਿੱਤੇ ਗਏ ਅਸਤੀਫੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਸਿੱਧੂ ਦਾ ਅਸਤੀਫਾ ਮਿਲ ਚੁੱਕਾ ਹੈ ਅਤੇ ਉਹ ਅਸਤੀਫਾ ਪੜ੍ਹ ਕੇ ਕਿ ਇਸ 'ਤੇ ਵਿਚਾਰ ਵਟਾਂਦਰਾ ਕਰਨਗੇ। publive-imageਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਸਿੱਧੂ ਨਾਲ ਕਿਸੇ ਤਰ੍ਹਾਂ ਦੀ ਨਰਾਜ਼ਗੀ ਨਹੀਂ ਹੈ ਤੇ ਇਸ ਬਾਰੇ ਸਿੱਧੂ ਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਕਿਉਂ ਦਿੱਤਾ। ਹੋਰ ਪੜ੍ਹੋ:ਸਿੱਧੂ ਦੇ ਬਿਆਨ ‘ਤੇ ਭਖਿਆ ਵਿਰੋਧ, ਲੁਧਿਆਣਾ ਅਤੇ ਪਠਾਨਕੋਟ ਚ ਸਿੱਧੂ ਦੇ ਪੋਸਟਰਾਂ ਤੇ ਮਲੀ ਗਈ ਕਾਲਖ publive-imageਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਦਿੱਤੇ ਜੂਨ ਮਹੀਨੇ ‘ਚ ਆਪਣੇ ਅਸਤੀਫੇ ਦੀ ਕਾਪੀ ਨੂੰ ਜਨਤਕ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਟਵੀਟ ਕਰ ਕਿਹਾ ਕਿ ਸੀ ਮੈਂ ਜਲਦੀ ਆਪਣਾ ਅਸਤੀਫਾ ਮੁਖ ਮੰਤਰੀ ਪੰਜਾਬ ਨੂੰ ਭੇਜਾਂਗਾ। ਜਿਸ ਦੌਰਾਨ ਉਹਨਾਂ ਨੇ ਅੱਜ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਹੈ। -PTC News-
captain-amarinder-singh captain-amarinder-singh-news latest-captain-amarinder-singh-news navjot-sidhu-resignation navjot-sidhu-resignation-news latest-navjot-sidhu-resignation-news
Advertisment

Stay updated with the latest news headlines.

Follow us:
Advertisment