
ਮੁੱਖ ਮੰਤਰੀ ਦੇ ਗੁਰਦੇ ’ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ
ਥੋੜੇ ਦਿਨਾਂ ਵਿੱਚ ਆਮ ਕੰਮਕਾਜ ਸ਼ੁਰੂ ਕਰਨ ਦੀ ਆਸ
ਚੰਡੀਗੜ, 17 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ’ਚੋਂ ਪੱਥਰੀ ਹਟਾਉਣ ਲਈ ਉਨਾਂ ਦਾ ਅੱਜ ਸਵੇਰੇ ਇੱਥੇ ਪੀ.ਜੀ.ਆਈ. ਵਿਖੇ ਸਧਾਰਨ ਅਪਰੇਸ਼ਨ ਹੋਇਆ।
ਇਹ ਅਪਰੇਸ਼ਨ ਸਫਲ ਰਿਹਾ ਅਤੇ ਮੁੱਖ ਮੰਤਰੀ ਨੂੰ ਮੰਗਲਵਾਰ ਤੱਕ ਹਸਪਤਾਲ ’ਚੋਂ ਛੁੱਟੀ ਮਿਲਣ ਦੀ ਉਮੀਦ ਹੈ।

The procedure for removal of a stone from my kidney was performed successfully this morning. I’m back in my hospital room and should be resuming my officials duties in a day or so. Overwhelmed and thankful to all for their wishes.
— Capt.Amarinder Singh (@capt_amarinder) December 17, 2018
ਮੁੱਖ ਮੰਤਰੀ ਦਾ ਅਪਰੇਸ਼ਨ ਇੱਥੇ ਪੀ.ਜੀ.ਆਈ. ਵਿਖੇ ਹੋਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਦੇ ਰਹੀ ਸੀ ਜਿਸ ਕਰਕੇ ਜਿੰਨੀ ਛੇਤੀ ਸੰਭਵ ਹੋਵੇ, ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਅੱਜ ਸਵੇਰੇ ਕੀਤਾ ਗਿਆ ਇਹ ਸਧਾਰਨ ਅਪਰੇਸ਼ਨ ਲਗਪਗ 40 ਮਿੰਟ ਤੱਕ ਚੱਲਿਆ।

ਡਾਕਟਰਾਂ ਨੇ ਦੱਸਿਆ ਕਿ ਇਹ ਸਧਾਰਨ ਅਪਰੇਸ਼ਨ ਸੀ ਅਤੇ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮਕਾਜ ਸ਼ੁਰੂ ਕਰ ਦੇਣਗੇ।
Read More: ਪੰਜਾਬ ਦੇ ਮੁੱਖ ਮੰਤਰੀ ਨੇ ਦੀਵਾਲੀ ਦੇ ਮੱਦੇਨਜ਼ਰ ਪੁਲਿਸ ਨੂੰ ਚੌਕਸ ਰਹਿਣ ਦੇ ਦਿੱਤੇ ਹੁਕਮ
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਿਹਤਯਾਬ ਹੋ ਰਹੇ ਹਨ ਅਤੇ ਇਕ ਜਾਂ ਦੋ ਦਿਨ ਵਿੱਚ ਕੰਮਕਾਜ ਸ਼ੁਰੂ ਕਰ ਦੇਣ ਦੀ ਆਸ ਹੈ।
—PTC News