Thu, Apr 25, 2024
Whatsapp

ਕੈਪਟਨ ਨੇ ਦੱਸਿਆ ਕਰਤਾਰਪੁਰ ਕਨਵੈਨਸ਼ਨ ਨੂੰ ਆਈ. ਐੱਸ. ਆਈ ਦਾ ਗੇਮ ਪਲਾਨ

Written by  Jashan A -- December 18th 2018 02:51 PM
ਕੈਪਟਨ ਨੇ ਦੱਸਿਆ ਕਰਤਾਰਪੁਰ ਕਨਵੈਨਸ਼ਨ ਨੂੰ ਆਈ. ਐੱਸ. ਆਈ ਦਾ ਗੇਮ ਪਲਾਨ

ਕੈਪਟਨ ਨੇ ਦੱਸਿਆ ਕਰਤਾਰਪੁਰ ਕਨਵੈਨਸ਼ਨ ਨੂੰ ਆਈ. ਐੱਸ. ਆਈ ਦਾ ਗੇਮ ਪਲਾਨ

ਕੈਪਟਨ ਨੇ ਦੱਸਿਆ ਕਰਤਾਰਪੁਰ ਕਨਵੈਨਸ਼ਨ ਨੂੰ ਆਈ. ਐੱਸ. ਆਈ ਦਾ ਗੇਮ ਪਲਾਨ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਟਵੀਟ ਜਾਰੀ ਕਰਦਿਆਂ ਸਿੱਖ ਫਾਰ ਜਸਟਿਸ ਅਤੇ ਆਈ. ਐੱਸ. ਆਈ ਦੇ ਕੁਨੈਕਸ਼ਨ ਹੋਣ ਦੀ ਗੱਲ ਕਹੀ ਹੈ। [caption id="attachment_229898" align="aligncenter" width="300"]Kartarpur Convention ਕੈਪਟਨ ਨੇ ਦੱਸਿਆ ਕਰਤਾਰਪੁਰ ਕਨਵੈਨਸ਼ਨ ਨੂੰ ਆਈ. ਐੱਸ. ਆਈ ਦਾ ਗੇਮ ਪਲਾਨ[/caption] ਟਵੀਟ 'ਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਪਾਕਿ 'ਚ ਸਥਿਤ ਕਰਤਾਰਪੁਰ ਵਿਖੇ 2019 'ਚ ਹੋਣ ਵਾਲੀ ਸਿੱਖ ਫਾਰ ਜਸਟਿਸ ਦੀ ਕਨਵੈਨਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਈ. ਐੱਸ. ਆਈ. ਅਤੇ ਸਿੱਖ ਫਾਰ ਜਸਟਿਸ ਇੱਕ ਹਨ।

ਉਹਨਾਂ ਇਹ ਵੀ ਕਿਹਾ ਕਿ ਐੱਸ. ਐੱਫ. ਜੇ. ਅਤੇ ਆਈ. ਐੱਸ. ਆਈ. ਦਾ ਨੈਕਸਸ ਮਿਲ ਕੇ ਭਾਰਤੀ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ ਤਾਂ ਇਸ 'ਤੇ ਉਨ੍ਹਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। -PTC News

Top News view more...

Latest News view more...