Thu, Apr 25, 2024
Whatsapp

ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ

Written by  Shanker Badra -- April 26th 2019 08:24 PM -- Updated: April 26th 2019 08:26 PM
ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ

ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ

ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹ ਪੰਜਾਬ ਅੰਦਰ ਸਿਰਸੇ ਵਾਲੇ ਸਾਧ ਦੇ ਡੇਰਾ ਪ੍ਰੇਮੀਆਂ ਨੂੰ ਮੁੜ ਉਤਸ਼ਾਹਿਤ ਕਰ ਰਹੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੀਡੀਆ 'ਚ ਚਰਚਾ ਹੈ ਕਿ ਪੰਚਕੂਲਾ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀ ਜੋ ਮਾਨਤ 'ਤੇ ਰਿਹਾਅ ਹੋਏ ਹਨ ਨੂੰ ਕਾਂਗਰਸੀਆਂ ਵੱਲੋਂ ਚੋਣ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ। [caption id="attachment_288009" align="aligncenter" width="300"]Captain Congress Punjab dera premises doing again Excited :Sirsa
ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ[/caption] ਉਹਨਾਂ ਹੋਰ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਭਾਦਸੋਂ (ਪਟਿਆਲਾ) ਦਾ ਇੱਕ ਡੇਰਾ ਪ੍ਰੇਮੀ ਜਿਸ ਨੂੰ ਭਗੌੜਾ ਕਰਾਰ ਦਿੱਤਾ ਸੀ ਪੰਜਾਬ ਦੇ ਇੱਕ ਮੰਤਰੀ ਨਾਲ ਘੁੰਮਦਾ ਰਿਹਾ ਤੇ ਉਸ ਨੇ ਪੰਚਾਇਤੀ ਚੋਣਾਂ ਵਿੱਚ ਆਪਣੀ ਨੂੰਹ ਨੂੰ ਕਾਂਗਰਸ ਪਾਰਟੀ ਵੱਲੋਂ ਸਰਪੰਚ ਵੀ ਬਣਵਾਇਆ ਹੈ।ਇਸ ਭਗੌੜੇ ਵਿਅਕਤੀ ਨੂੰ ਬਾਅਦ ਵਿੱਚ ਕੁਝ ਸਿੱਖ ਆਗੂਆਂ ਦੇ ਦਖਲ ਨਾਲ ਗ੍ਰਿਫਤਾਰ ਕੀਤਾ ਗਿਆ ਜਿਸਦੀ ਮਾਨਤ ਲਈ ਕਾਂਗਰਸੀ ਆਗੂ ਵਾਹ ਲਗਾ ਰਹੇ ਹਨ। [caption id="attachment_288008" align="aligncenter" width="300"]Captain Congress Punjab dera premises doing again Excited :Sirsa
ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ[/caption] ਸਿਰਸਾ ਅਤੇ ਕਾਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਅਜਿਹੇ ਮਾਮਲਿਆਂ ਵਿੱਚ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਝੂਠੇ ਇਲਜ਼ਾਮ ਲਗਾ ਕੇ ਦੂਸ਼ਣਬਾਜ਼ੀ ਕਰਦੇ ਰਹੇ ਹਨ ਪਰ ਸਿੱਖ ਜਗਤ ਭਲੀਭਾਂਤ ਜਾਣਦਾ ਹੈ ਕਿ ਸੱਚ ਕੀ ਹੈ।ਸਿੱਖ ਆਗੂਆਂ ਨੇ ਕਿਹਾ ਕਿ ਅਤਿ ਸੰਗੀਨ ਇਲਜ਼ਾਮਾਂ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਚੇਲਿਆਂ ਨੂੰ ਮੁੜ ਉਤਸ਼ਾਹਿਤ ਕਰਨ ਦਾ ਮਤਲਬ ਸਾਫ ਹੈ ਕਿ ਪੰਜਾਬ ਕਾਂਗਰਸ ਸਿੱਖ ਵਿਰੋਧੀ ਤਾਕਤਾਂ ਨੂੰ ਮੁੜ ਜਿੰਦਾ ਕਰਨਾ ਚਾਹੁੰਦੀ ਹੈ ਤੇ ਇਸ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਅਸਲੀ ਕਿਰਦਾਰ ਦਾ ਵੀ ਖੁਲਾਸਾ ਹੁੰਦਾ ਹੈ। [caption id="attachment_288010" align="aligncenter" width="300"]Captain Congress Punjab dera premises doing again Excited :Sirsa ਅਕਾਲੀ ਦਲ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਕੈਪਟਨ ਦੀ ਕਾਂਗਰਸ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਕਰ ਰਹੀ ਹੈ ਮੁੜ ਉਤਸ਼ਾਹਿਤ : ਸਿਰਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ ਸਿਰਸਾ ਅਤੇ ਕਾਲਕਾ ਨੇ ਸਿੱਖ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਨੇਤਾਵਾਂ ਨੂੰ ਮੂੰਹ ਨਾ ਲਾਉਣ ਜੋ ਸਮਾਜ ਅਤੇ ਧਰਮ ਵਿਰੋਧੀ ਅਨਸਰਾਂ ਨੂੰ ਚੋਣਾਂ ਦੌਰਾਨ ਵਰਤ ਰਹੇ ਹਨ।ਉਨ੍ਹਾਂ ਕਿਹਾ ਕਿ ਭਾਂਵੇਂ ਕੋਈ ਵੀ ਪਾਰਟੀ ਅਜਿਹਾ ਕਰਦੀ ਹੈ ਤਾਂ ਅਸੀਂ ਉਸਦਾ ਵਿਰੋਧ ਕਰਾਂਗੇ। -PTCNews


Top News view more...

Latest News view more...