Fri, Apr 19, 2024
Whatsapp

ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਬੁਰਾ ਫਸੀ ਕੈਪਟਨ ਸਰਕਾਰ

Written by  Jagroop Kaur -- June 07th 2021 04:32 PM
ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਬੁਰਾ ਫਸੀ ਕੈਪਟਨ ਸਰਕਾਰ

ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਬੁਰਾ ਫਸੀ ਕੈਪਟਨ ਸਰਕਾਰ

ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚਣ ਵਾਲੇ ਮੁੱਦੇ ਤੇ ਕਾਂਗਰਸ ਸਰਕਾਰ ਬੁਰ੍ਹੀ ਤਰ੍ਹਾਂ ਘਿਰ ਗਈ ਹੈ। ਭਾਵੇਂ ਕੈਪਟਨ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈ ਲਈ ਹੈ ਪਰ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਕਸ਼ਨ ਕੀਤਾ ਗਿਆ ਜਦੋਂਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੁਹਾਲੀ ਰਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। Read More : ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ ਇਹ ਰੋਸ ਧਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ ਬਲਬੀਰ ਸਿੰਘ ਸਿੱਧੂ 'ਤੇ ਇਹ ਦੋਸ਼ ਹਨ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਮਹਿੰਗੇ ਭਾਅ ਨਿੱਜੀ ਹਸਪਤਾਲਾਂ ਨੂੰ ਵੇਚੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਜੋ ਵੈਕਸੀਨ ਲੱਗਣੀ ਸੀ, ਉਹ ਉਸ ਤੋਂ ਵਾਂਝੇ ਰਹਿ ਗਏ ਹਨ। Read more :ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ. ਕੇ. ਸ਼ਰਮਾ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਤੇ ਹੋਰ ਅਕਾਲੀ ਆਗੂ ਇਸ ਧਰਨੇ ਵਿੱਚ ਮੌਜੂਦ ਹਨ।ਇਸ ਮੌਕੇ ਬੋਲਦਿਆਂ ਐਨ. ਕੇ. ਸ਼ਰਮਾ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ 'ਚ ਮਾਈਨਿੰਗ, ਸ਼ਰਾਬ ਮਾਫੀਆ ਸਮੇਤ ਵੈਕਸੀਨ ਘਪਲੇ ਦੇ ਸਰਗਨੇ ਦਾ ਦੂਜਾ ਨਾਂ ਬਲਬੀਰ ਸਿੰਘ ਸਿੱਧੂ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਤੱਥਾਂ ਦੇ ਅਧਾਰ 'ਤੇ ਬਲਬੀਰ ਸਿੱਧੂ ਅਤੇ ਕਾਂਗਰਸ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ।


Top News view more...

Latest News view more...