ਪੰਜਾਬ ਪੁਲਿਸ ਦੀ ਝਾਲਰ ਵਾਲੀ ਪੱਗ ਬਾਰੇ ਕੈਪਟਨ ਨੇ ਲਿਆ ਨੋਟਿਸ, DGP ਨੂੰ ਲਿਖੀ ਚਿੱਠੀ

Captain takes notice of Punjab Police fringed turban, letter to DGP
ਪੰਜਾਬ ਪੁਲਿਸ ਦੀ ਝਾਲਰ ਵਾਲੀ ਪੱਗ ਬਾਰੇ ਕੈਪਟਨ ਨੇ ਲਿਆ ਨੋਟਿਸ, DGP ਨੂੰ ਲਿਖੀ ਚਿੱਠੀ

ਪੰਜਾਬ ਪੁਲਿਸ ਦੀ ਝਾਲਰ ਵਾਲੀ ਪੱਗ ਬਾਰੇ ਕੈਪਟਨ ਨੇ ਲਿਆ ਨੋਟਿਸ, DGP ਨੂੰ ਲਿਖੀ ਚਿੱਠੀ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੰਗ ‘ਤੇ ਪੰਜਾਬ ਡੀ.ਜੀ.ਪੀ ਨੂੰ ਪੰਜਾਬ ਪੁਲਿਸ ਦੀ ਵਰਦੀ ‘ਚ ਸ਼ਾਮਲ ਝਾਲਰ ਵਾਲੀ ਪੱਗ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਹੈ।

ਦਰਅਸਲ ‘ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ‘ਚ ਇੱਕ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਿਸ ਦੀ ਪੱਗ ‘ਤੇ ਅੰਗ੍ਰੇਜ਼ਾਂ ਦੇ ਸਮੇਂ ਤੋਂ ਲੱਗੀ ਝਾਲਰ ਉਵੇਂ ਹੀ ਚੱਲੀ ਆ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਝਾਲਰ ਵਾਲੀ ਪੱਗ ਦੀ ਥਾਂ ਆਮ ਬੰਨ੍ਹੀ ਜਾਣ ਵਾਲੀ ਸੁੰਦਰ ਪੱਗ ਸਜਾਉਣ ਦੇ ਹੁਕਮ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਜਾਣ।

ਹੁਣ ਇਸੇ ਸਬੰਧ ‘ਚ ਕੈਪਟਨ ਅਮਰਿੰਦਰ ਸਿੰਘ ਨੇ ਲੌਂਗੋਵਾਲ ਨੂੰ ਵਾਪਸ ਚਿੱਠੀ ਦੇ ਜਵਾਬ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਡੀ.ਜੀ.ਪੀ ਪੰਜਾਬ ਨੂੰ ਇਸ ਮਸਲੇ ‘ਚ ਧਿਆਨ ਦੇ ਕੇ ਲੋੜੀਂਦੀ ਕਾਰਵਾਈ ਕਰਨ ਬਾਰੇ ਲਿਖ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਪੰਜਾਬ ਪੁਲਿਸ ਦੀ ਵਰਦੀ (ਝਾਲਰ ਵਾਲੀ ਪੱਗ) ‘ਚ ਬਦਲਾਅ ਬਾਰੇ ਫੈਸਲਾ ਆ ਸਕਦਾ ਹੈ।
-PTCNews