ਦਰਦਨਾਕ ਹਾਦਸੇ ‘ਚ ਜਿੰਦਾ ਸੜਿਆ ਵਿਅਕਤੀ

man burnt alive
man burnt alive

ਚੰਡੀਗੜ੍ਹ ਵਿਖੇ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਇਕ ਸ਼ਖਸ ਦੀ ਕਾਰ ਵਿਚ ਜਿੰਦਾ ਸੜਨ ਨਾਲ ਮੌਤ ਹੋ ਗਈ। ਉਥੇ ਹੀ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਏਰੀਆ ਸੈਕਟਰ 28 ਅਤੇ 29 ਦਾ ਲਾਈਟ ਪਵਾਇੰਟ ‘ਤੇ ਵਾਪਰਿਆ । ਹਾਦਸੇ ਦੀ ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਉਥੇ ਹੀ ਅੱਗ ਵਿਚ ਸਦ ਰਹੇ ਵਿਅਕਤੀ ਨੂੰ ਕੱਢ ਕੇ ਤੁਰੰਤ ਐਮ .ਸੀ . ਐੱਚ . 32 ਹਸਪਤਾਲ ਪਹੁੰਚਾਇਆ ਗਿਆ |car accident

car accidentਹੋਰ ਪੜ੍ਹੋ : ਆਖ਼ਿਰ ਕਿਓਂ ਕਰਵਾਚੌਥ ਦੇ ਦੋ ਦਿਨ ਬਾਅਦ ਵਪਾਰੀ ਦੀ ਪਤਨੀ ਨੇ ਜ਼ਿੰਦਗੀ ਤੋਂ ਕੀਤੀ ਤੌਬਾ

ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰੇ ਸਾਢੇ ਤਿੰਨ ਵਜੇ ਵਾਪਰਿਆ। ਹਾਦਸਾ ਹੋਂਡਾ ਸਿਟੀ ਅਤੇ ਬੋਲੈਨੋ ਅਤੇ ਟੈਂਕਰ ਦੀ ਟੱਕਰ ਐਨੀ ਜ਼ੋਰਦਾਰ ਸੀ ਕਿ ਬੋਲੇਨੋ ਕਾਰ ਵਿਚ ਅੱਗ ਲੱਗ ਗਈ ਅਤੇ ਉਸ ਦੇ ਸਵਾਰ ਸ਼ਖਸ ਜਿੰਦਾ ਸੜ ਗਿਆ । ਹਾਦਸੇ ‘ਚ ਦੋ ਹੋਰ ਲੋਕ ਜ਼ਖਮੀ ਹੋਗਏ। ਜਿੰਨਾ ਨੂੰ ਇਲਾਜ ਦੇ ਲਈ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ , ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। car accident

car accident