adv-img
ਪੰਜਾਬ

ਸ਼ੋਅਰੂਮ 'ਚੋਂ ਅੱਧਾ ਘੰਟਾ ਪਹਿਲਾਂ ਕਢਵਾਈ ਫਾਰਚੂਨਰ ਦੀ ਸਵਿਫਟ ਨਾਲ ਹੋਈ ਜ਼ਬਰਦਸਤ ਟੱਕਰ

By Riya Bawa -- October 18th 2022 11:09 AM

Car accident in Ludhiana's Samrala Chowk: ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਦੇਰ ਰਾਤ ਇੱਕ ਫਾਰਚੂਨਰ ਅਤੇ ਸਵਿਫਟ ਕਾਰ (Car accident) ਦੀ ਟੱਕਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਇੱਕ ਕਾਰ ਚਾਲਕ ਸਮਰਾਲਾ ਚੌਕ ਵੱਲ ਆ ਰਿਹਾ ਸੀ ਅਤੇ ਦੂਜਾ ਗੁਰੂ ਅਰਜਨ ਦੇਵ ਨਗਰ ਵੱਲੋਂ ਆ ਰਿਹਾ ਸੀ। ਫਾਰਚੂਨਰ ਕਾਰ ਚਾਲਕ ਅਨੁਸਾਰ ਸਵਿਫਟ ਕਾਰ ਚਾਲਕ ਗਲਤ ਦਿਸ਼ਾ ਤੋਂ ਆ ਰਿਹਾ ਸੀ। ਜਿਸ ਕਾਰਨ ਪੁਲਿਸ ਹੁਣ ਸਵਿਫਟ ਕਾਰ ਚਾਲਕ ਦੀ ਲਾਪਰਵਾਹੀ ਦੀ ਵੀ ਜਾਂਚ ਕਰ ਰਹੀ ਹੈ।

Caraccident

ਇਸ ਦੇ ਨਾਲ ਹੀ ਸਵਿਫਟ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਫਾਰਚੂਨਰ ਚਾਲਕ ਤੇਜ਼ ਰਫਤਾਰ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਦੋਸ਼ ਲਾਏ ਹਨ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਲਾਪਰਵਾਹੀ ਵਰਤਣ ਵਾਲੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਫਾਰਚੂਨਰ ਚਾਲਕ ਨੇ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਹੀ ਗੱਡੀ ਨੂੰ ਸ਼ੋਅਰੂਮ ਤੋਂ ਬਾਹਰ ਕੱਢਿਆ ਸੀ। ਉਹ ਕਾਰ ਲੈ ਕੇ ਘਰ ਵੀ ਨਹੀਂ ਪਹੁੰਚਿਆ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚ ਗਈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਦੀ ਫੋਟੇਜ ਵੀ ਹਾਸਲ ਕਰ ਲਏ ਹਨ।

-PTC News

  • Share