ਹੋਰ ਖਬਰਾਂ

ਜਲੰਧਰ -ਅੰਮ੍ਰਿਤਸਰ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋ ਕੇ ਪਲਟੀ ਕਾਰ

By Shanker Badra -- July 20, 2020 2:07 pm -- Updated:Feb 15, 2021

ਜਲੰਧਰ -ਅੰਮ੍ਰਿਤਸਰ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋ ਕੇ ਪਲਟੀ ਕਾਰ:ਜਲੰਧਰ : ਜਲੰਧਰ- ਅੰਮ੍ਰਿਤਸਰ ਮਾਰਗ 'ਤੇ ਪੈਂਦੀ ਕਾਲੀਆ ਕਾਲੋਨੀ ਸਥਿਤ ਬੱਲ ਹਸਪਤਾਲ ਦੇ ਸਾਹਮਣੇ ਇੱਕ ਕਾਰ ਪਲਟਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਕਾਰ ਚਾਲਕ ਬੈਂਕ ਮੈਨੇਜਰ ਹਰਪ੍ਰੀਤ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਅੰਮ੍ਰਿਤਸਰ ਜ਼ਖ਼ਮੀ ਹੋ ਗਈ ਹੈ ,ਜਿਸ ਨੂੰ ਇਲਾਜ ਲਈ ਨਜ਼ਦੀਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਲੰਧਰ -ਅੰਮ੍ਰਿਤਸਰ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋ ਕੇ ਪਲਟੀ ਕਾਰ

ਮਿਲੀ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਐਤਵਾਰ ਦੀ ਛੁੱਟੀ ਹੋਣ ਕਰਕੇ ਆਪਣੇ ਅੰਮ੍ਰਿਤਸਰ ਸਥਿਤ ਘਰ ਗਈ ਸੀ ਤੇ ਅੱਜ ਉਹ ਪੰਜਾਬ ਐਂਡ ਸਿੰਧ ਬੈਂਕ, ਮਾਡਲ ਟਾਊਨ ਦੀ ਬ੍ਰਾਂਚ ਜਲੰਧਰ ´ਚ ਹਾਜ਼ਰ ਹੋਣ ਲਈ ਆ ਰਹੀ ਸੀ। ਜਦੋਂ ਉਹ ਕਾਲੀਆ ਕਾਲੋਨੀ ਨੇੜੇ ਪੁੱਜੀ ਤਾਂ ਡਰਾਈਵਰ ਸਾਈਡ ਵਾਲਾ ਟਾਇਰ ਅਚਾਨਕ ਫੱਟ ਗਿਆ ਤੇ ਕਾਰ ਬੇਕਾਬੂ ਹੋ ਕੇ ਪਲਟ ਗਈ।

ਜਦੋਂ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਵਿਚਕਾਰ ਪਲਟ ਗਈ ਤਾਂ ਲੋਕਾਂ ਦਾ ਇਕੱਠ ਹੋ ਗਿਆ। ਇਸ ਦੌਰਾਨ ਕਾਰ 'ਚ ਸਵਾਰ ਬੈਂਕ ਮੈਨੇਜਰ ਹਰਪ੍ਰੀਤ ਕੌਰ ਜ਼ਖ਼ਮੀ ਹੋ ਗਈ ਹੈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਤਿੰਨ ਮਹੀਨੇ ਪਹਿਲਾਂ ਹੀ ਖ਼ਰੀਦੀ ਸੀ।
-PTCNews