ਲੁਧਿਆਣਾ : ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ , ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ   

Car collided with Trala On the Ludhiana-Jalandhar highway , Three Youths killed
ਲੁਧਿਆਣਾ : ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ , ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ   

ਲੁਧਿਆਣਾ : ਲੁਧਿਆਣਾ -ਜਲੰਧਰ ਹਾਈਵੇਅ ‘ਤੇ ਹਾਰਡ ਇਜ਼ ਵਰਲਡ ਦੇ ਸਾਹਮਣੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸੰਜੀਵ ਕੁਮਾਰ (35), ਅਰੁਣ ਕੁਮਾਰ (22) ਕਿਸ਼ਨ (22), ਲੁਧਿਆਣਾ ਛੋਟਾ ਹੇਬਲਵਾਲ ਰਿਸ਼ੀ ਨਗਰ ਵਜੋਂ ਹੋਈ ਹੈ।

Car collided with Trala On the Ludhiana-Jalandhar highway , Three Youths killed
ਲੁਧਿਆਣਾ : ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ , ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਮੁੜ ਲੱਗਿਆ ਤਾਲਾ

ਇਸ ਹਾਦਸੇ ‘ਚ ਕਾਰ ਵੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਹੈ। ਇਹ ਹਾਦਸਾ ਟਰਾਲੇ ਨਾਲ ਹੋਇਆ ਹੈ। ਹਾਦਸੇ ਤੋਂ ਬਾਅਦ ਚਾਲਕ ਟਰਾਲਾ ਛੱਡ ਕੇ ਫਰਾਰ ਹੋ ਗਿਆ ਹੈ। ਸਥਾਨਕ ਪੁਲਿਸ ਨੇ ਤਿੰਨੋਂ ਲਾਸ਼ਾਂ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।

Car collided with Trala On the Ludhiana-Jalandhar highway , Three Youths killed
ਲੁਧਿਆਣਾ : ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ , ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਹੈਬੋਵਾਲ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਗੋਬਿੰਦ ਕੁਮਾਰ ਆਪਣੇ ਦੋਸਤਾਂ ਨਾਲ ਕਾਰ ‘ਚ ਜਲੰਧਰ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਹਾਰਡੀ ਵਰਡ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਟਰਾਲੇ ਨਾਲ ਇਨ੍ਹਾਂ ਦੀ ਕਾਰ ਦੀ ਭਿਆਨਕ ਟੱਕਰ ਹੋ ਗਈ।

Car collided with Trala On the Ludhiana-Jalandhar highway , Three Youths killed
ਲੁਧਿਆਣਾ : ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ , ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ

ਇਸ ਹਾਦਸੇ ਵਿੱਚ ਤਿੰਨੋਂ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਹਨਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਤਿੰਨਾਂ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ’ ਪਹੁੰਚੇ। ਪੁਲਿਸ ਨੇ ਦੋਨੋਂ ਵਾਹਨ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews