ਚੱਲਦੀ ਕਾਰ ਦੇ ਭਾਖੜਾ ‘ਚ ਡਿੱਗਣ ਕਾਰਨ ਨਵ ਵਿਆਹੁਤਾ ਪਤੀ ਪਤਨੀ ਦੀ ਮੌਤ

Car fall in Bhakra canal in Khanauri, Husband and wife Died
ਚੱਲਦੀ ਕਾਰ ਦੇ ਭਾਖੜਾ 'ਚ ਡਿੱਗਣ ਕਾਰਨ ਨਵ ਵਿਆਹੁਤਾ ਪਤੀ ਪਤਨੀ ਦੀ ਮੌਤ  

ਚੱਲਦੀ ਕਾਰ ਦੇ ਭਾਖੜਾ ‘ਚ ਡਿੱਗਣ ਕਾਰਨ ਨਵ ਵਿਆਹੁਤਾ ਪਤੀ ਪਤਨੀ ਦੀ ਮੌਤ:ਖਨੌਰੀ : ਖਨੌਰੀ ਟੋਹਾਣਾ ਰੋਡ ‘ਤੇ ਪਿੰਡ ਚੱਠਾ ਗੋਬਿੰਦਪੁਰਾ ਨੇੜੇ ਇੱਕ ਖ਼ਤਰਨਾਕ ਹਾਦਸਾ ਵਾਪਰਿਆ ਹੈ। ਜਿੱਥੇ ਪੁੱਲ ਦੇ ਉੱਪਰੋਂ ਲੰਘਦੀ ਕਾਰ ਸੰਤੁਲਨ ਗੁਆ ਕੇ ਅਚਾਨਕ ਬੇਕਾਬੂ ਹੋ ਗਈ ਅਤੇ ਭਾਖੜਾ ਨਹਿਰ ਵਿਚ ਡਿੱਗ ਗਈ ਹੈ। ਜਿਸ ਕਾਰਨ ਖਨੌਰੀ ਨਿਵਾਸੀ ਨਵ ਵਿਆਹੁਤਾ ਪਤੀ ਪਤਨੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਇਨ੍ਹਾਂ ਦਾ ਅਜੇ 4 ਮਹੀਨੇ ਪਹਿਲਾ ਵਿਆਹ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਮੁਤਾਬਿਕ ਖਨੌਰੀ ਵਾਸੀ ਰਾਘਵ ਪੁੱਤਰ ਸੁਸ਼ੀਲ ਕੁਮਾਰ ਅਤੇ ਰਿੰਪੀ ਪੁੱਤਰੀ ਸ਼ਾਮ ਲਾਲ ਹਰਿਆਣਾ ਦੇ ਕਸਬਾ ਟੋਹਾਣਾ ਤੋਂ ਦਵਾਈ ਲੈਣ ਜਾ ਰਹੇ ਸੀ ,ਜਿਸ ਵਕ਼ਤ ਇਹ ਹਾਦਸਾ ਵਾਪਰਿਆ ਹੈ। ਕਾਰ ਦੇ ਨਹਿਰ ਵਿਚ ਡਿੱਗਣ ਤੋਂ ਉਪਰੰਤ ਹੀ ਕਾਰ ਸਵਾਰ ਕਾਰ ਦੇ ਦਰਵਾਜੇ ਖੋਲ੍ਹ ਕੇ ਛੇਤੀ ਨਾਲ ਕਾਰ ‘ਚੋ ਬਾਹਰ ਆ ਗਏ ਪਰ ਕਾਰ ਵਿੱਚੋ ਨਿਕਲਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਰਿੰਪੀ ਦੀ ਮੌਤ ਹੋ ਗਈ ਪਰ ਨਹਿਰ ਵਿਚ ਨਹਾ ਰਹੇ ਕੁਝ ਲੋਕਾਂ ਨੇ ਰਿੰਪੀ ਨੂੰ ਤਾਂ ਬਾਹਰ ਕੱਢ ਲਿਆ ਪਰ ਤੇਜ਼ ਵਹਾਅ ਕਾਰਨ ਰਾਘਵ ਪਾਣੀ ਵਿਚ ਰੁੜ੍ਹ ਗਿਆ।

ਇਸ ਦੌਰਾਨ ਐੱਸ.ਐੱਚ.ਓ ਇੰਸਪੈਕਟਰ ਹਾਕਮ ਸਿੰਘ ਨੇ ਦੱਸਿਆ ਕਿ ਰਾਘਵ ਦੇ ਪਿਤਾ ਸੁਸ਼ੀਲ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਦੀ ਕਾਰਵਾਈ ਕਰਕੇ ਰਿੰਪੀ ਦੀ ਲਾਸ਼ ਸਰਕਾਰੀ ਹਸਪਤਾਲ ਮਨੂਕ ਵਿੱਖੇ ਭੇਜ ਦਿੱਤੀ ਗਈ ਹੈ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਉਸਦੇ ਵਾਰਿਸਾਂ ਨੂੰ ਸੋਂਪ ਦਿੱਤੀ ਜਾਵੇਗੀ ਪਰ ਰਾਘਵ ਦੀ ਹਾਲੇ ਤੱਕ ਭਾਲ ਜਾਰੀ ਹੈ।
-PTCNews