Thu, Apr 25, 2024
Whatsapp

ਡਰੇਨ 'ਚ ਕਾਰ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ

Written by  Shanker Badra -- September 25th 2018 08:53 AM
ਡਰੇਨ 'ਚ ਕਾਰ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ

ਡਰੇਨ 'ਚ ਕਾਰ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ

ਡਰੇਨ 'ਚ ਕਾਰ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ:ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੀ ਡਰੇਨ 'ਚ ਇੱਕ ਕਾਰ ਡਿੱਗਣ ਕਾਰਨ ਪਿਓ-ਪੁੱਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ 43 ਸਾਲਾ ਧੀਰਜ ਸੈਣੀ ਆਪਣੇ ਪੁੱਤਰ ਅੰਸ਼ ਸੈਣੀ ਨਾਲ ਆਪਣੀ ਲਾਂਸਰ ਕਾਰ 'ਚ ਪਿੰਡ ਖਿਆਲਾ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਰਸਤੇ 'ਚ ਅਚਾਨਿਕ ਉਨ੍ਹਾਂ ਦੀ ਕਾਰ ਪਿੰਡ ਖਿਆਲਾ ਤੋਂ ਖਾਸਾ - ਰਾਮ ਤੀਰਥ ਰੋਡ 'ਤੇ ਡਰੇਨ ਦੇ ਪੁਲ 'ਚ ਡਿੱਗ ਗਈ।ਇਸ ਹਾਦਸੇ ਵਿੱਚ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਕਹਿਰ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ,ਜਿਸ ਕਾਰਨ ਕਈ ਥਾਵਾਂ 'ਤੇ ਤਬਾਹੀ ਹੋ ਰਹੀ ਹੈ।ਬਾਰਿਸ਼ ਦੇ ਕਾਰਨ ਅਲਰਟ ਜਾਰੀ ਕੀਤਾ ਗਿਆ ਅਤੇ ਦੋ ਦਿਨਾਂ ਤੱਕ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। -PTCNews


Top News view more...

Latest News view more...