Thu, Apr 25, 2024
Whatsapp

ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ 

Written by  Joshi -- April 03rd 2018 08:57 PM
ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ 

ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ 

ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ ਸੋਲਨ ਦੇ ਕੰਡਾਘਾਟ 'ਚ ਅਰਕੀ 'ਚ ਕਾਰ ਚਾਲਕ ਵੀਰੇਂਦਰ ਨੇ ਅਨੋਖਾ ਕਾਰਨਾਮਾ ਕੀਤਾ ਹੈ, ਜਿਸ 'ਚ ਉਸਨੇ ਕਾਰ ਨੂੰ ਜਹਾਜ਼ ਬਣਾ ਕੇ ਛੱਤ 'ਤੇ ਲੈਂਡਿੰਗ ਕਰਵਾ ਦਿੱਤੀ। ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ ਗਨੀਮਤ ਇਹ ਰਹੀ ਕਿ ਇਸ ਦੁਰਘਟਨਾ 'ਚ ਜਿੱਥੇ ਇੱਕ ਪਾਸੇ ਕਾਰ ਚਾਲਕ ਸੁਰੱਖਿਅਤ ਰਿਹਾ, ਉਥੇ ਜਿਸ ਘਰ 'ਚ ਇਹ ਕਾਰ ਲੈਂਡ ਹੋਈ, ਉਸਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ। ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ ਦੱਸ ਦੇਈਏ ਕਿ ਚਾਲਕ ਤੇਜ਼ ਰਫਤਾਰ ਨਾਲ ਸ਼ਿਮਲਾ ਤੋਂ ਸੋਲਨ ਵੱਲ ਆ ਰਿਹਾ ਸੀ। ਮੋੜ 'ਤੇ ਚਾਲਜ ਗੱਡੀ 'ਤੇ ਨਿਯੰਤਰਨ ਨਹੀਂ ਰੱਖ ਪਾਇਆ, ਸ਼ਾਇਦ ਉਸ ਕੋਲੋਂ ਬ੍ਰੇਕ ਦੀ ਜਗ੍ਹਾ ਐਕਸੀਲੇਟਰ ਦਬਾਇਆ ਗਿਆ, ਜਿਸਦੀ ਵਜ੍ਹਾ ਨਾਲ ਕਾਰ ਤਕਰੀਬਨ ੩੦ ਫੁੱਟ ਹਵਾ 'ਚ ਹੁੰਦੇ ਹੋਏ ਰੁੱਖ ਤੋੜ ਕੇ ਸੜਕ ਹੇਠਾਂ ਪੁਰਾਣੇ ਘਰ ਦੀ ਛੱਤ 'ਤੇ ਜਾ ਡਿੱਗੀ। ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ ਛੱਤ 'ਤੇ ਉਹ ਰੁੱਖ ਦੇ ਟੁੱਟੇ ਤਣੇ ਨਾਲ ਰੁਕ ਗਈ। ਜੇਕਰ ਕਾਰ ਅਤੇ ਛੱਤ ਵਿੱਚ ਰੁੱਖ ਨਹੀਂ ਆਉਂਦਾ ਤਾਂ ਇਹ ਘਰ ਦੇ ਅੰਦਰ ਵੀ ਜਾ ਕੇ ਡਿੱਗ ਸਕਦੀ ਸੀ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਦੀ ਸੰਭਾਵਨਾ ਵੱਧ ਸਕਦੀ ਸੀ। ਕਾਰ ਨੂੰ ਜਹਾਜ ਬਣਾ ਕੇ ਛੱਤ 'ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ ਇਸ ਘਟਨਾ 'ਚ ਕਾਰ ਚਾਲਕ 'ਤੇ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਐਸਐਚਓ ਕੰਡਾਘਾਟ ਸੰਦੀਪ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ 'ਚ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। —PTC News


Top News view more...

Latest News view more...