ਵਿਆਹ ਸਮਾਗਮ ‘ਚ ਲੁਟੇਰਿਆਂ ਦੀ ਨਜ਼ਰ ਆਈ ਗੁੰਡਾਗਰਦੀ

ਵਿਆਹ ਸਮਾਰੋਹ ‘ਚ ਗੁੰਡਿਆਂ ਦੀ ਗੁੰਡਾਗਰਦੀ ਨੇ ਦਹਿਸ਼ਤ ਮਚਾ ਦਿਤੀ ,ਮਾਮਲਾ ਅੰਮ੍ਰਿਤਸਰ ਦੇ ਲਾਰੇਂਸ ਰੋਡ ਇਲਾਕੇ ਦਾ ਹੈ ਜਿਥੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਣਕਾਰੀ ਮੁਤਾਬਕ ਇਕ ਪਰਿਵਾਰ ਜਦੋਂ ਇਕ ਹੋਟਲ ‘ਚ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਇਆ ਤਾਂ ਉਨ੍ਹਾਂ ਦੀ ਸਵਿੱਫਟ ਕਾਰ ਲੁਟੇਰਿਆਂ ਵੱਲੋਂ ਲੁੱਟ ਲਈ ਗਈ।ਦਰਅਸਲ ਪਰਿਵਾਰ ਦਾ ਡਰਾਈਵਰ ਗੱਡੀ ‘ਚ ਸੀ ਤਾਂ ਇਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਇਕ ਵਿਅਕਤੀ ਨੇ ਆਪਣਾ ਮੋਟਰਸਾਈਕਲ ਅੱਗੇ ਪਾਰ ਕੀਤਾ। ਇਸ ਦੌਰਾਨ ਦੂਜਾ ਨੌਜਵਾਨ ਵੀ ਤੁਰੰਤ ਉਸ ਦੇ ਕੋਲ ਆ ਗਿਆ ਅਤੇ ਉਸ ਦੇ ਬਾਅਦ ਡਰਾਈਵਰ ਦੀ ਕੰਨਪੱਟੀ ‘ਤੇ ਨੌਜਵਾਨਾਂ ਨੇ ਪਿਸਤੌਲ ਤਾਨ ਦਿੱਤੀ।

Odisha: Another Bank Looted At Gunpoint, Miscreants Decamp With Rs 20 Lakh

car loot on gunpoint in amritsar punjab

ਮੌਕੇ ‘ਤੇ ਡਰਾਈਵਰ ਨੂੰ ਬਾਹਰ ਸੁੱਟ ਗੱਡੀ ਲੈ ਕੇ ਰਫੂ ਚੱਕਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।

READ: Horrifying Facebook post of Delhi man who was looted at gunpoint when  police post was just 50 metres away | India News | Zee News

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਇਹਨੀ ਦਿਨੀਂ ਅਪਰਾਧਕ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ , ਜਿਸ ਵਿਚ ਅਜੇ ਤੱਕ ਕਾਨੂੰਨ ਦੇ ਹੇਠ ਖਾਲੀ ਹੀ ਨਜ਼ਰ ਆ ਰਹੇ ਹਨ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੀ ਕਿਹਾ ਜਾ ਸਕਦਾ , ਜੋ ਨਿਤ ਦਿਨ ਖੂਨ ਖਰਾਬਾ ਅਤੇ ਲੁੱਟ ਖੋਹ ਵੱਧ ਗਈ ਹੈ।