Thu, Apr 25, 2024
Whatsapp

ਪੰਜਾਬ 'ਚ ਬੇਖੌਫ ਹੋਏ ਲੁਟੇਰੇ, ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਤੋਂ ਖੋਹੀ ਕਾਰ

Written by  Jashan A -- January 22nd 2020 02:21 PM
ਪੰਜਾਬ 'ਚ ਬੇਖੌਫ ਹੋਏ ਲੁਟੇਰੇ, ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਤੋਂ ਖੋਹੀ ਕਾਰ

ਪੰਜਾਬ 'ਚ ਬੇਖੌਫ ਹੋਏ ਲੁਟੇਰੇ, ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਤੋਂ ਖੋਹੀ ਕਾਰ

ਪੰਜਾਬ 'ਚ ਬੇਖੌਫ ਹੋਏ ਲੁਟੇਰੇ, ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਤੋਂ ਖੋਹੀ ਕਾਰ,ਗੁਰਦਾਸਪੁਰ: ਪੰਜਾਬ 'ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। Gun Pointਅਜਿਹਾ ਹੀ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਪਿੰਡ ਕੋਠੇ ਘਰਾਲਾ ਤੋਂ ਸ੍ਹਾਮਣੇ ਆਇਆ ਹੈ, ਜਿਥੇ ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਕੋਲੋਂ ਸਵਿਫਟ ਕਾਰ ਖੋਹ ਕੇ ਫਰਾਰ ਹੋ ਗਏ। ਹੋਰ ਪੜ੍ਹੋ: ਪਰਾਲੀ ਦੇ ਧੂੰਏ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਮਹਿਲਾ ਦੀ ਮੌਤ, 2 ਜ਼ਖਮੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਟਲ ਮਾਲਕ ਨਵਦੀਪ ਸਿੰਘ ਨੇ ਅਤੇ ਉਸ ਦੇ ਦੋਸਤ ਚੰਦਰ ਸ਼ੇਖਰ ਨੇ ਦੱਸਿਆ ਕਿ ਦੇਰ ਰਾਤ ਇਕ ਹੋਟਲ ਬੰਦ ਕਰ ਘਰ ਵਾਪਸ ਜਾਣ ਲੱਗੇ ਤਾਂ ਹੋਟਲ ਦੇ ਬਾਹਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਪੀ.ਬੀ. 06-6514 ਸਿਵਫਟ ਕਾਰ ਖੋਹ ਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲ ਫਰਾਰ ਹੋ ਗਏ। Gun Pointਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...