ਦੇਸ਼

ਦੇਖੋ ਕੇਅਰਟੇਕਰ ਦੀ ਬੇਰਹਿਮੀ, ਮਾਸੂਮ ਤੇ ਭੋਰਾ ਨਾ ਆਇਆ ਤਰਸ

By Tanya Chaudhary -- February 07, 2022 4:05 pm

ਗੁਜਰਾਤ : ਗੁਜਰਾਤ ਦੇ ਸੂਰਤ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿਚ ਇੱਕ Caretaker ਨੇ 8 ਮਹੀਨੇ ਦੇ ਮਾਸੂਮ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਫਰਸ਼ 'ਤੇ ਸੁੱਟ ਦਿੱਤਾ, ਜਿਸ ਕਾਰਨ ਬੱਚੇ ਨੂੰ ਬ੍ਰੇਨ ਹੈਮਰੇਜ ਹੋ ਗਿਆ। ਪਰਿਵਾਰ ਨੂੰ ਸੀਸੀਟੀਵੀ ਫੁਟੇਜ ਦੇਖ ਕੇ ਇਸ ਬਾਰੇ ਪਤਾ ਲੱਗਾ। ਬੱਚੇ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਬੱਚੇ ਦੇ ਪਿਤਾ ਮਿਤੇਸ਼ ਪਟੇਲ ਨੇ ਸ਼ੁੱਕਰਵਾਰ ਦੇਰ ਰਾਤ ਰਾਂਡੇਰ ਥਾਣੇ 'ਚ Caretaker ਕੋਮਲ ਦੇ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ। ਬੱਚੇ ਦੇ ਮਾਤਾ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਔਰਤ ਨੂੰ ਆਈਪੀਸੀ (IPC) ਦੀ ਧਾਰਾ 307 ਅਤੇ 323 ਦੇ ਤਹਿਤ ਕਤਲ ਅਤੇ ਹਿੰਸਾ ਦੀ ਕੋਸ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ Caretaker ਕੋਮਲ ਦੇ ਬੱਚੇ ਨਹੀਂ ਹਨ 'ਤੇ ਉਸਦਾ ਪਤੀ ਸਕੂਲ ਵਿੱਚ ਕੰਮ ਕਰਦਾ ਹੈ। ਬੱਚੇ ਨਾ ਹੋਣ ਨਾਲ ਉਸ ਦੇ ਘਰ ਵਿਚ ਤਣਾਅ ਪੈਦਾ ਹੁੰਦਾ ਹੈ, ਇਸ ਲਈ ਉਹ ਬੱਚੇ 'ਤੇ ਆਪਣਾ ਗੁੱਸਾ ਕੱਢ ਦੀ ਹੈ। ਉਸ ਨੂੰ ਬੈੱਡ ’ਤੇ ਸੁੱਟ ਕੇ ਉਸ ਦਾ ਕੰਨ ਵੱਢ ਦਿੱਤਾ ਅਤੇ ਹਵਾ ਵਿੱਚ ਸੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : Lata Mangeshkar ਨੇ ਆਖਰੀ ਵਾਰ ਗਾਇਆ ਇਹ ਗੀਤ, ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਕੀਤਾ ਸਮਰਪਿਤ

ਸੂਰਤ ਸ਼ਹਿਰ ਵਿੱਚ ਮਿਤੇਸ਼ ਅਤੇ ਉਸਦੀ ਪਤਨੀ ਦੇ ਜੁੜਵਾ ਬੱਚੇ ਹਨ। ਪਤੀ-ਪਤਨੀ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਲਈ ਕੋਮਲ ਨੂੰ ਇੱਕ Caretaker ਵਜੋਂ ਰੱਖਿਆ। ਮਿਤੇਸ਼ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਸੀਸੀਟੀਵੀ (CCTV) ਕੈਮਰੇ ਲਾਏ ਸਨ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਬੱਚਿਆਂ ਦੇ ਰੋਣ ਦੀ ਅਵਾਜ਼ ਆਉਂਦੀ ਰਹਿੰਦੀ ਹੈ। ਗੁਆਂਢੀ ਦੀ ਗੱਲ ਸੁਣ ਕੇ ਉਸ ਨੇ ਸੀਸੀਟੀਵੀ (CCTV) ਕੈਮਰਾ ਲਗਾ ਲਿਆ। ਇਸ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਇਆ ।

ਦੱਸਣਯੋਗ ਇਹ ਹੈ ਕਿ ਜੋੜੇ ਨੇ ਸੀਸੀਟੀਵੀ(CCTV) 'ਚ ਦੇਖਿਆ ਕਿ ਕੋਮਲ ਆਪਣੀ ਗੋਦੀ 'ਚ ਬੈਠੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੀ ਸੀ। ਇਹ ਸੀਸੀਟੀਵੀ(CCTV) ਫੁਟੇਜ ਦੇਖ ਕੇ ਦਿਲ ਦਹਿਲ ਗਿਆ। Caretaker ਕੋਮਲ ਦੁਆਰਾ ਬੱਚੇ ਨੂੰ ਥੱਪੜ ਮਾਰਨ ਤੋਂ ਬਾਅਦ, ਉਸ ਵਲੋਂ ਬੱਚੇ ਦੀ ਪੰਜ ਤੋਂ ਸੱਤ ਵਾਰ ਕੁੱਟਮਾਰ ਕੀਤੀ ਗਈ। Caretaker ਕਦੇ ਬੱਚੇ ਨੂੰ ਮੰਜੇ 'ਤੇ ਸੁੱਟ ਰਹੀ ਸੀ ਅਤੇ ਕਦੇ ਹਵਾ 'ਚ ਉਛਾਲ ਰਹੀ ਸੀ। Caretaker ਨੇ ਕਰੀਬ ਡੇਢ ਘੰਟੇ ਤੱਕ ਬੱਚੇ ਨਾਲ ਅਜਿਹਾ ਕੀਤਾ।

ਇਹ ਵੀ ਪੜ੍ਹੋ : ਚਾਹ ਵੇਚਣ ਵਾਲੇ ਦੇ ਜ਼ਜਬੇ ਨੂੰ ਸਲਾਮ, ਪਹਿਲੀ ਵਾਰ 'ਚ NEETਦੀ ਪ੍ਰੀਖਿਆ ਕੀਤੀ ਪਾਸ

ਬੱਚੇ ਦੀ ਦਾਦੀ ਦਾ ਕਹਿਣਾ ਹੈ ਕਿ ਅੱਜ ਤੋਂ 8 ਮਹੀਨੇ ਪਹਿਲਾਂ ਮੇਰੇ ਬੇਟੇ ਦੇ ਦੋ ਜੁੜਵਾ ਬੱਚੇ ਹੋਏ। ਦੋਵੇਂ ਲੜਕੇ ਬਹੁਤ ਬਿਮਾਰ ਸਨ, ਇਸ ਲਈ ਅਸੀਂ ਬੱਚੇ ਨੂੰ ਸ਼ਹਿਰ ਦੇ ਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਅਸੀਂ ਬੱਚਿਆਂ ਨੂੰ ਠੀਕ ਕਰਨ ਅਤੇ ਦੋ ਮਹੀਨਿਆਂ ਬਾਅਦ ਘਰ ਲਿਆਉਣ ਲਈ 15 ਲੱਖ ਰੁਪਏ ਖਰਚ ਕੀਤੇ। ਮੇਰਾ ਬੇਟਾ ਤੇ ਨੂੰਹ ਦੋਵੇਂ ਕੰਮ ਕਰਦੇ ਹਨ। ਇਸ ਲਈ, ਬੱਚੇ ਦੀ ਦੇਖਭਾਲ ਲਈ, Caretaker ਕੋਮਲ ਨੂੰ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਸਾਰਾ ਕੁਝ ਠੀਕ ਸੀ ਅਤੇ ਮੈਨੂੰ ਨਹੀਂ ਪਤਾ ਕਿ ਕੱਲ੍ਹ ਅਚਾਨਕ ਕੋਮਲ ਨੂੰ ਕੀ ਹੋਇਆ ਗਿਆ। Caretaker ਨੇ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੱਚੇ ਨੂੰ ਥੱਪੜ ਮਾਰਨ ਤੋਂ ਬਾਅਦ ਉਸ ਦੇ ਕੰਨ ਮਰੋੜ ਦਿੱਤੇ ਗਏ ਅਤੇ ਉਂਗਲਾਂ ਵੱਢ ਦਿੱਤੀਆਂ ਗਈਆਂ। ਕੋਈ ਵੀ ਮਾਂ-ਬਾਪ ਦਸ ਵਾਰ ਸੋਚ ਕੇ ਅਜਿਹੀ ਔਰਤ ਨੂੰ ਆਪਣੇ ਬੱਚਿਆਂ ਦੀ ਸੰਭਾਲ ਲਈ ਰੱਖੇ। ਜੇਕਰ ਤੁਹਾਡੇ ਘਰ Caretaker ਆਉਂਦੀ ਹੈ, ਤਾਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ।

ਮਿਲੀ ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਮਿਤੇਸ਼ ਨੇ ਸ਼ੁੱਕਰਵਾਰ ਰਾਤ ਰਾਂਡੇਰ ਥਾਣੇ 'ਚ ਦੱਸਿਆ ਕਿ ਮੈਨੂੰ ਪਿਛਲੇ ਅੱਠ ਦਿਨਾਂ ਤੋਂ ਗੁਆਂਢੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜਦੋਂ ਤੁਸੀਂ ਕੰਮ 'ਤੇ ਜਾਂਦੇ ਹੋ ਤਾਂ ਬੱਚੇ ਬਹੁਤ ਰੋਣ ਲੱਗਦੇ ਹਨ। ਦੋ ਦਿਨ ਪਹਿਲਾਂ ਹੀ ਅਸੀਂ ਆਪਣੇ ਘਰ ਸੀ.ਸੀ.ਟੀ.ਵੀ. ਲਗਵਾਏ। ਬੀਤੇ ਦਿਨੀ ਜਦੋਂ ਉਸ ਦਾ ਬੱਚਾ ਬੇਹੋਸ਼ ਹੋ ਗਿਆ ਤਾਂ Caretaker ਨੇ ਇਸ ਦੀ ਸੂਚਨਾ ਦਿੱਤੀ ਅਤੇ ਜਦੋਂ ਉਸ ਨੇ ਆ ਕੇ ਪੁੱਛਗਿੱਛ ਕੀਤੀ ਤਾਂ ਕੁਝ ਵੀ ਸਪੱਸ਼ਟ ਨਹੀਂ ਹੋਇਆ। ਮਿਤੇਸ਼ ਦੇ ਭਰਾ ਨੇ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਘਰ 'ਚ ਲੱਗੇ ਸੀਸੀਟੀਵੀ ਚੈੱਕ ਕੀਤੇ ਤਾਂ ਸਾਰੀ ਘਟਨਾ ਦਾ ਪਤਾ ਲੱਗਾ।

-PTC News

  • Share