Advertisment

ਕਾਰਗਿਲ ਵਿਜੈ ਦਿਵਸ : ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ

author-image
Jashan A
Updated On
New Update
ਕਾਰਗਿਲ ਵਿਜੈ ਦਿਵਸ : ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ
Advertisment
ਕਾਰਗਿਲ ਵਿਜੈ ਦਿਵਸ : ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ,ਚੰਡੀਗੜ੍ਹ: ਕਾਰਗਿਲ ਜੰਗ ਦੀ 20ਵੀਂ ਵਰੇਗੰਢ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਫੌਜੀ ਵੀਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਉਹਨਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ "ਸਮੂਹ ਦੇਸ਼ਵਾਸੀਆਂ ਸਮੇਤ, ਮੈਂ ਦੇਸ਼ ਦੇ ਬਹਾਦਰ ਫੌਜੀ ਜਵਾਨਾਂ ਦੇ ਅਜੇਤੂ ਜਜ਼ਬੇ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਨੇ ਬਰਫ਼ੀਲੇ ਅਤੇ ਮੁਸ਼ਕਿਲਾਂ ਭਰੇ ਪਹਾੜਾਂ ਵਿਚਕਾਰ, ਦੁਸ਼ਮਣ ਫੌਜਾਂ ਤੋਂ ਮਾਤਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਆਪਰੇਸ਼ਨ ਵਿਜੇ ਸਦਾ ਉਨ੍ਹਾਂ ਦੀ ਬਹਾਦਰੀ ਅਤੇ ਵਡਿਆਈ ਦਾ ਗਵਾਹ ਰਹੇਗਾ। ਜੈ ਹਿੰਦ !" ਉਨ੍ਹਾਂ ਨੇ ਹੋਰ ਵੀ ਲਿਖਿਆ ਕੀ ਸਾਡੇ ਦੇਸ਼ ਜਵਾਨ ਬਹੁਤ ਬਹਾਦੁਰ ਹਨ ਜੋ ਕਿ ਕਿਸੇ ਵੀ ਖ਼ਤਰਨਾਕ ਰਸਤਿਆਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਰਫੀਲੇ ਪਹਾੜਾਂ ਵਿਚਕਾਰ ਦੁਸ਼ਮਣਾਂ ਨਾਲ ਲੋਹਾ ਲਿਆ ਤੇ ਆਪਣੇ ਦੇਸ਼ ਦੀ ਆਣ ਤੇ ਸਾਨ ਨੂੰ ਬਰਕਰਾਰ ਰੱਖਿਆ। ਹੋਰ ਪੜ੍ਹੋ: ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ, "ਅੱਗ ਨਾਲ ਨਾ ਖੇਡੋ" ਇਸ ਤੋਂ ਇਲਾਵਾ ਕਾਰਗਿਲ ਦੇ ਵਿਜੇ ਦਿਵਸ 'ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਹੀਦ ਜਵਾਨਾਂ ਨੂੰ ਸਲਾਮ ਕੀਤਾ ਹੈ, ਉਹਨਾਂ ਨੇ ਵੀ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ "20 ਸਾਲ ਪਹਿਲਾਂ ਅੱਜ ਦੇ ਦਿਨ, ਸਾਡੇ ਬਹਾਦਰ ਫੌਜੀ ਜਵਾਨਾਂ ਨੇ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਦੀਆਂ ਮੁਸ਼ਕਿਲ ਚੜ੍ਹਾਈਆਂ ਚੜ੍ਹਦੇ ਹੋਏ ਅਤੇ ਜਾਨਲੇਵਾ ਮੌਸਮ ਵਿੱਚ, ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ, ਦੇਸ਼ ਦੀ ਮਾਣ ਮਰਿਆਦਾ ਦੀ ਰਾਖੀ ਕਰਦਿਆਂ ਸੂਰਬੀਰਤਾ ਦਾ ਅਦੁੱਤੀ ਇਤਿਹਾਸ ਲਿਖਿਆ। ਉਦੋਂ ਤੋਂ, ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਦਾ ਅਮਿੱਟ ਨਕਸ਼ ਹਰ ਭਾਰਤੀ ਦੇ ਦਿਲ ਵਿੱਚ ਉੱਕਰਿਆ ਹੋਇਆ ਹੈ। ਅੱਜ, ਸਾਰਾ ਦੇਸ਼ ਇੱਕਜੁੱਟ ਹੋ ਕੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸਲਾਮ ਕਰਦਾ ਹੈ।" -PTC News-
punjabi-news sukhbir-badal-news news-in-punjabi harsimrat-kaur-badal-news latest-sukhbir-badal-news cargill-vijay-day-news latest-cargill-vijay-day-news cargill-vijay-day-news-in-punjabi
Advertisment

Stay updated with the latest news headlines.

Follow us:
Advertisment