ਮੁੱਖ ਖਬਰਾਂ

ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਸਹਾਇਕ ਇੰਜੀਨੀਅਰ ਧਰਮਿੰਦਰ ਕੁਮਾਰ ਅਹੁਦੇ ਤੋਂ ਮੁਅੱਤਲ

By Ravinder Singh -- February 28, 2022 8:59 pm -- Updated:March 01, 2022 1:44 pm

ਚੰਡੀਗੜ੍ਹ : ਰਾਜਪੁਰਾ ਦੇ ਆਈ ਟੀ ਪਾਰਕ ਦੇ ਘਨੌਰ ਹਲਕੇ ਦੇ ਪਿੰਡ ਸੇਹਰਾ, ਸੇਹਰੀ, ਪਬਰਾ, ਆਕੜੀ ਤੇ ਤਖਤੂਮਾਜਰਾ ਵਿਖੇ ਆਈ.ਟੀ ਪਾਰਕ ਬਣਾਉਣ ਲਈ 1100 ਏਕੜ ਤੋਂ ਵੱਧ ਐਕਵਾਇਰ ਕੀਤੀ ਸ਼ਾਮਲਾਤ ਜ਼ਮੀਨ `ਚ ਘਪਲੇਬਾਜ਼ੀ ਭਖਦਾ ਜਾ ਰਿਹਾ ਹੈ ਤੇ ਬੀਡੀਪੀਓ ਸ਼ੰਭੂ ਕਲਾਂ ਪਹਿਲਾਂ ਹੀ ਅਹੁਦੇ ਤੋਂ ਮੁਅੱਤਲ ਕੀਤੇ ਜਾ ਚੁੱਕੇ ਹਨ ਤੇ ਹੁਣ ਇਸੇ ਮਾਮਲੇ 1 ਜੇ.ਈ ਨੂੰ ਮੁਅੱਤਲ ਕੀਤੇ ਜਾਣ ਤੋਂ ਇਲਾਵਾ ਮੋਹਾਲੀ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸਣੇ 2 ਪੰਚਾਇਤ ਸਕੱਤਰਾਂ ਨੂੰ ਮਾਮਲੇ `ਚ ਦੋਸ਼ੀ ਸਮਝਦਿਆਂ ਹੋਇਆ 21 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਪੱਤਰ ਜਾਰੀ ਹੋਏ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਵਿਧਾਨ ਸਭਾ ਪੰਜਾਬ ਦੀਆਂ ਵੋਟਾਂ ਤੋਂ ਅਗਲੇ ਹੀ ਦਿਨ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇੱਕ ਬਿਆਨ ਦਿੱਤਾ ਸੀ ਕਿ ਬੀਡੀਪੀਓ ਤੇ ਪੰਚਾਇਤ ਸਕੱਤਰਾਂ ਵੱਲੋਂ ਸਰਪੰਚਾਂ-ਪੰਚਾਂ ਦੇ ਨਾਲ ਮਿਲੀਭੁਗਤ ਕਰਕੇ ਆਈ.ਟੀ.ਪਾਰਕ ਦੀ ਐਕਵਾਇਰ ਕੀਤੀ ਜ਼ਮੀਨੀ ਮਾਮਲੇ ਵਿੱਚ ਕਥਿਤ 50 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਗਿਆ ਹੈ। ਉਹ ਸਮਾਂ ਆਉਣ ਉਤੇ ਕਿਸੇ ਨੂੰ ਵੀ ਬਖਸ਼ਣਗੇ ਨਹੀਂ।

ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਸਹਾਇਕ ਇੰਜੀਨੀਅਰ ਧਰਮਿੰਦਰ ਕੁਮਾਰ ਅਹੁਦੇ ਤੋਂ ਮੁਅੱਤਲਇਸ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਜਾਬ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਰਾਹੁਲ ਭੰਡਾਰੀ (ਆਈ.ਏ.ਐਸ) ਵੱਲੋਂ ਬੀਡੀਪੀਓ ਸ਼ੰਭੂ ਕਲਾਂ ਗੁਰਮੇਲ ਸਿੰਘ ਪਹਿਲਾਂ ਹੀ ਅਹੁਦੇ ਤੋਂ ਮੁਅੱਤਲ ਕੀਤੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਸਬੰਧਤ ਪੰਜ ਪਿੰਡਾਂ ਦੀ ਜ਼ਮੀਨ ਵੇਚ ਕੇ ਹੋਈ ਆਮਦਨ ਦੇ ਪੈਸਿਆਂ ਨੂੰ ਬੈਂਕਾਂ ਵਿੱਚ ਐਫ.ਡੀ. ਦੇ ਰੂਪ ਵਿੱਚ ਰੱਖਿਆ ਜਾਵੇ, ਜਿਸ ਉਤੇ 26.11.2022 ਨੂੰ ਬਲਾਕ ਸੰਮਤੀ ਸ਼ੰਭੂ ਕਲਾਂ ਦੇ ਬੈਂਕ ਖਾਤੇ ਵਿਚੋਂ ਕਿਸੇ ਵੀ ਤਰ੍ਹਾਂ ਦਾ ਖ਼ਰਚ ਕਰਨ ਉਤੇ ਰੋਕ ਲਗਾ ਦਿੱਤੀ ਸੀ ਪਰ ਹਾਈ ਕੋਰਟ ਵੱਲੋਂ 21.01.2021 ਦੇ ਰਾਹੀ ਬਲਾਕ ਸੰਮਤੀ ਸ਼ੰਭੂ ਕਲਾਂ ਦੇ ਸਿਰਫ ਦਫਤਰੀ ਖ਼ਰਚ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੌਰਾਨ ਉਸ ਵੇਲੇ ਦੀ ਬੀਡੀਪੀਓ ਬਲਾਕ ਸ਼ੰਭੂ ਕਲਾਂ ਦਿਲਾਵਰ ਕੌਰ ਵੱਲੋਂ 18.86 ਕਰੋੜ ਰੁਪਏ ਖ਼ਰਚ ਕਰ ਕੇ ਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਸਹਾਇਕ ਇੰਜੀਨੀਅਰ ਧਰਮਿੰਦਰ ਕੁਮਾਰ ਅਹੁਦੇ ਤੋਂ ਮੁਅੱਤਲਇਸੇ ਤਰ੍ਹਾਂ ਧਰਮਿੰਦਰ ਕੁਮਾਰ ਸਹਾਇਕ ਇੰਜੀਨੀਅਰ ਬਲਾਕ ਸ਼ੰਭੂ ਕਲਾਂ 5 ਪਿੰਡਾਂ ਸੇਹਰਾ, ਸੇਹਰੀ, ਪਬਰਾ, ਆਕੜੀ ਤਖਤੂਮਾਜਰਾ ਦੇ ਸਰਪੰਚਾਂ ਵੱਲੋਂ ਸ਼ਾਮਲਾਤ ਜ਼ਮੀਨ ਦੀ ਵੇਚ ਤੋਂ ਪ੍ਰਾਪਤ ਹੋਈ ਆਮਦਨ ਅਤੇ ਪੰਚਾਇਤ ਸੰਮਤੀ ਸ਼ੰਭੂ ਕਲਾਂ ਵੱਲੋਂ ਸਕੱਤਰ ਵੇਜ਼ਿਜ਼ ਦੀ ਪ੍ਰਾਪਤ ਰਕਮ ਨੂੰ ਨਿਯਮਾਂ ਅਤੇ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਚੱਲਦਿਆਂ ਨੌਕਰੀ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਧਰਮਿੰਦਰ ਕੁਮਾਰ ਦਾ ਹੈਡਕੁਆਰਟਰ ਫਤਿਹਗੜ੍ਹ ਸਾਹਿਬ ਨਿਸ਼ਚਿਤ ਕੀਤਾ ਜਾਂਦਾ ਹੈ।

ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਸਹਾਇਕ ਇੰਜੀਨੀਅਰ ਧਰਮਿੰਦਰ ਕੁਮਾਰ ਅਹੁਦੇ ਤੋਂ ਮੁਅੱਤਲਇਸ ਮਾਮਲੇ ਵਿੱਚ ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਦੀ ਆਗਿਆ ਅਨੁਸਾਰ ਦਿਲਾਵਰ ਕੌਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਹੈਡਕੁਆਰਟਰ ਜਿਹੜੇ ਕਿ ਉਸ ਸਮੇਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ੰਭੂ ਕਲਾਂ ਤਾਇਨਾਤ ਸਨ ਨੂੰ ਵੀ ਸਬੰਧਤ ਕੇਸ ਵਿੱਚ ਦਰਜ ਦੋਸ਼ਾਂ ਦੇ ਆਧਾਰ ਉਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਤਜਵੀਜ਼ ਹੈ ਜਿਸ ਉਤੇ ਦਿਲਾਵਰ ਕੌਰ ਨੂੰ ਵੀ ਉਨ੍ਹਾਂ ਉਤੇ ਲੱਗੇ ਦੋਸ਼ਾਂ ਸਬੰਧੀ ਉਸ ਦਾ ਜਵਾਬ ਦੇਣ ਲਈ ਕਿਹਾ ਹੈ। ਜੇ ਫਿਰ ਵੀ ਜਵਾਬ ਮਿੱਥੇ ਸਮੇਂ ਉਤੇ ਨਹੀਂ ਆਉਂਦਾ ਤਾਂ ਸਮਝ ਲਿਆ ਜਾਵੇਗਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ, ਜਿਸ ਕਾਰਨ ਕਾਰਵਾਈ ਕੀਤੀ ਜਾਵੇਗੀ। ਜਿਵੇਂ ਜਿਵੇਂ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ ਤੋਂ ਜਾਪਦਾ ਹੈ ਕਿ ਹੋਰ ਵੀ ਕਈ ਵੱਡੇ ਮਗਰਮੱਛਾਂ ਤੇ ਮੱਛੀਆਂ ਦੇ ਨਾਂ ਸਾਹਮਣੇ ਆਉਣਗੇ।

ਗਗਨਦੀਪ ਅਹੂਜਾ ਦੀ ਖਾਸ ਰਿਪੋਰਟ

ਇਹ ਵੀ ਪੜ੍ਹੋ : ਐਸਜੀਪੀਸੀ ਨੇ ਧਾਰਮਿਕ ਪ੍ਰੀਖਿਆ ’ਚ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੰਡੇ ਵਜ਼ੀਫ਼ੇ

  • Share