ਮੁੱਖ ਖਬਰਾਂ

ਮੇਅਰ ਦੀ ਪਾਰਟੀ 'ਚ ਕੋਰੋਨਾ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਕਾਂਗਰਸੀ ਆਗੂਆਂ ਖ਼ਿਲਾਫ਼ ਮਾਮਲਾ ਦਰਜ

By Jagroop Kaur -- April 28, 2021 11:21 am -- Updated:April 28, 2021 11:21 am

ਜਿਥੇ ਕੋਰੋਨਾ ਵਾਇਰਸ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਦੇਖ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ , ਉਥੇ ਹੀ ਸਰਕਾਰ ਦੇ ਹੀ ਕੁਝ ਨੁਮਾਇੰਦੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ , ਜਿੰਨਾ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ , ਦਰਅਸਲ ਬੀਤੇ ਦਿਨੀਂ ਬਠਿੰਡਾ ਦੇ ਥਾਣਾ ਥਰਮਲ ਪੁਲਿਸ ਨੇ ਸ਼ਹਿਰ ਦੇ ਇਕ ਵੱਡੇ ਹੋਟਲ ਵਿਚ ਛਾਪੇਮਾਰੀ ਕਰ ਕੇ ਚਲ ਰਹੀ ਪਾਰਟੀ ’ਚ 20 ਤੋਂ ਵੱਧ ਲੋਕ ਇਕੱਠੇ ਹੋਣ ’ਤੇ ਹੋਟਲ ਮਾਲਕ ਸਣੇ 40 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। 

ਕੌਂਸਲਰਾਂ ਉੱਤੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ 23 ਅਪ੍ਰੈਲ ਨੂੰ ਰੱਖੀ ਗਈ ਪਾਰਟੀ ’ਚ ਸ਼ਾਮਲ 11 ਕਾਂਗਰਸੀ ਨੇਤਾਵਾਂ ਜਿਸ ’ਚ 2 ਕੌਂਸਲਰ ਸ਼ਾਮਲ ਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ , ਹਾਲਾਂਕਿ ਬਾਅਦ 'ਚ ਇਹਨਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।

Read More : ਪ੍ਰਸਿੱਧ ਸਿੱਖ ਲੇਖ਼ਕ ਡਾ.ਹਰਬੰਸ ਸਿੰਘ ਚਾਵਲਾ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ

ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਆਦਰਸ਼ ਨਗਰ ਸਥਿਤ ਹੋਟਲ ਵਿਚ ਪਾਰਟੀ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਪਾਰਟੀ ਦੇਰ ਰਾਤ ਤਕ ਜਾਰੀ ਰਹੀ। ਪੁਲਿਸ ਵੱਲੋਂ ਜਦ ਛਾਪਾ ਮਾਰੀਆ ਗਿਆ ਤਾਂ ਵਧੇਰੇ ਤੌਰ 'ਤੇ ਮੌਜੂਦ ਅਧਿਕਾਰੀ ਚਲੇ ਗਏ ਸਨ। ਜਿੰਨਾ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਮੀਡੀਆ ਤੋਂ ਲਈਆਂ ਤਸਵੀਰਾਂ ਲੈ ਕੇ ਜਾਂਚ ਕੀਤੀ ਗਈ ਤਾਂ ਮਹਿਮਾਨਾਂ ਵਿਚ ਸਾਹਮਿਲ ਕੁਝ ਕਾਂਗਰਸੀ ਨੇਤਾਵਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ’ਚੋਂ 11 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ

Read More : ਚਲਦੇ ਵਿਆਹ ‘ਚ ਸਿੰਘਮ ਵਾਂਗ ਡੀਐੱਮ ਨੇ ਮਾਰਿਆ ਛਾਪਾ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਬਣਾਈ ਰੇਲ

ਪਾਰਟੀ ਕਰਵਾਉਣ ਨੂੰ ਲੈਕੇ ਹੋਟਲ ਮਾਲਕ ਰਾਜੀਵ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਮੰਗਲਵਾਰ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਵਿਪਨ ਕੁਮਾਰ, ਸੰਜੇ ਕੁਮਾਰ, ਨੰਦ ਲਾਲ ਸਿੰਗਲਾ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਰਾਜ ਸਿੰਘ ਔਲਖ, ਗੁਰਮੀਤ ਸਿੰਘ, ਰਤਨ ਰਾਹੀ, ਰਾਮ ਸਿੰਘ ਵਿਰਕ, ਜਗਪਾਲ ਸਿੰਘ, ਮੇਘਰਾਜ ਅਤੇ ਸੰਦੀਪ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਿਥੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਗੱਣ ਕਰਨ 'ਤੇ ਆਮ ਜਨਤਾ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਉਥੇ ਹੀ ਇਹਨਾਂ ਸਰਕਾਰੀ ਨੁਮਾਇੰਦਿਆਂ ਖਿਲਾਫ ਵੀ ਕਾਰਵਾਈ ਬਣਦੀ ਹੈ। ਤਾਂ ਜੋ ਇਸ ਡੋਰ ਵਿਚ ਭੇਤ ਭਾਵ ਵਾਲੀ ਨੀਤੀ ਨਾ ਲਗੁ ਹੋ ਸਕੇ।
  • Share