ਮੁੱਖ ਖਬਰਾਂ

ਕੁਰੂਕਸ਼ੇਤਰ 'ਚ ਕੋਰੋਨਾ ਪੌਜ਼ੀਟਿਵ ਡਾਕਟਰ ਦੇ ਖਿਲਾਫ਼ ਕੇਸ ਦਰਜ

By Jagroop Kaur -- April 28, 2021 7:56 pm -- Updated:April 28, 2021 7:56 pm

ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਆਕਸੀਜਨ ਦੀ ਭਾਰੀ ਕਿੱਲਤ ਹੈ। ਇਸ ਦਰਮਿਆਨ ਬੀਤੇ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ ’ਚ ਆਕਸੀਜਨ ਖਤਮ ਹੋਣ ਕਾਰਨ ਇਕ ਪ੍ਰਾਈਵੇਟ ਹਸਪਤਾਲ ’ਚ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ 4 ਲੋਕਾਂ ਦੀ ਜਾਨ ਚੱਲੀ ਗਈ।

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਉਥੇ ਹਰਿਆਣਾ ਵਿਚ ਹੀ ਇਕ ਹੋਰ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਰੂਕਸ਼ੇਤਰ 'ਚ ਡਾਕਟਰ ਨੇ ਪਹਿਲਾਂ ਮਰੀਜ਼ਾਂ ਦੇ ਪਰਿਵਾਰ ਨੂੰ ਕਿਹਾ ਸੀ ਕਿ ਆਕਸੀਜਨ ਖਤਮ ਹੋ ਗਈ ਹੈ , ਜਿਸ ਦੇ ਬਦਲੇ ਉਹਨੇ ਕਿਹਾ ਕਿ ਮਰੀਜ਼ਾਂ ਨੂੰ ਕੀਤੇ ਹੋਰ ਲੈ ਜਾਓ , ਪਰ ਇਹ ਗੱਲ ਉਸ ਵੇਲੇ ਜੂਠਾ ਬਹਾਨਾ ਸਾਬਿਤ ਹੋਈ ਜਦ ਹਸਪਤਾਲ ਚ ਛੇ ਘੰਟਿਆਂ ਦੀ ਆਕਸੀਜਨ ਬੱਚੀ ਹੋਣ ਦੀ ਗੱਲ ਸਾਹਮਣੇ ਆਈ।ਉਥੇ ਹੀ ਡਾਕਟਰ ਵੱਲੋਂ ਲਾਪਰਵਾਹੀ ਇਥੇ ਹੀ ਖਤਮ ਨਹੀਂ ਹੁੰਦੀ , ਸ਼ਹਿਰ ਦੇ DC ਨੂੰ ਮਿਲਣ ਗਏ ਇਸ ਡਾਕਟਰ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਗੱਲ ਵੀ ਸਾਹਮਣੇ ਆਈ , ਦਰਸਲ ਇਹ ਡਾਕਟਰ ਖੁਦ ਕੋਰੋਨਾ ਸੰਕ੍ਰਮਿਤ ਸੀ , ਪਾਰ ਬਾਵਜੂਦ ਇਸ ਦੇ ਇਹ ਡਾਕਟਰ ਹਸਪਤਾਲ ਵਿਚ ਘੁੰਮਦਾ ਰਿਹਾ ਅਤੇ ਲੋਕਾਂ ਨਾਲ ਮੇਲ ਜੋਲ ਵੀ ਰੱਖਿਆ , ਜਿਸ ਤੋਂ ਡਿਸਸਟਰ ਮੈਨੇਜਮੈਂਟ ਦਾ ਦੋਸ਼ੀ ਪਾਇਆ ਗਿਆ , ਇਸ ਤਹਿਤ ਹੁਣ ਡਾਕਟਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ| ਇਹ ਡਾਕਟਰ ਮਰੀਜ਼ਾਂ ਦੇ ਪਰਿਵਾਰਾਂ ਨਾਲ DC ਨੂੰ ਮਿਲਣ ਪਹੁੰਚੇ ਸਨ| ਹਸਪਤਾਲ ਨੇ ਆਕਸੀਜਨ ਖਤਮ ਹੋਣ ਦਾ ਬਹਾਨਾ ਬਣਾਇਆ ਸੀ|
  • Share