ਜੋਸ਼ੀ ਹਸਪਤਾਲ ਦੇ ਡਾਕਟਰ, ਪਤਨੀ ਤੇ ਬੇਟੇ ਖ਼ਿਲਾਫ਼ ਕੇਸ ਦਰਜ
ਜਲੰਧਰ : ਗ਼ੈਰਕਾਨੂੰਨੀ ਬੇਸਮੈਂਟ ਦੇ ਮਾਮਲੇ ਵਿੱਚ ਆਖਿਰਕਾਰ ਜੋਸ਼ੀ ਹਸਪਤਾਲ ਦੇ ਡਾਕਟਰ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜੋਸ਼ੀ ਹਸਪਤਾਲ ਦੇ ਮਾਲਕ ਮੁਕੇਸ਼ ਜੋਸ਼ੀ, ਉਨ੍ਹਾਂ ਦੀ ਪਤਨੀ ਨੀਲਮ ਜੋਸ਼ੀ ਤੇ ਬੇਟੇ ਅਨੁਜ ਜੋਸ਼ੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਆਈਪੀਸੀ ਦੀ ਧਾਰਾ 444/427 ਤੇ 21 mines and mineerals act ਤਹਿਤ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੋਸ਼ੀ ਹਸਪਤਾਲ ਨੇ ਗੈਰ ਕਾਨੂੰਨੀ ਢੰਗ ਨਾਲ ਬੇਸਮੈਂਟ ਦਾ ਨਿਰਮਾਣ ਕੀਤਾ ਸੀ, ਜਿਸ ਕਾਰਨ ਨੇੜੇ ਦੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਸਨ। ਮਾਮਲਾ ਕਾਫੀ ਭਖ ਗਿਆ ਸੀ, ਜਿਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਮੌਕੇ ਉੱਤੇ ਪਹੁੰਚੇ ਸਨ। ਰਮਨ ਅਰੋੜਾ ਨੇ ਜੋਸ਼ੀ ਹਸਪਤਾਲ ਖਿਲਾਫ਼ ਮੋਰਚਾ ਖੋਲ੍ਹਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਇਲਾਕੇ ਵਿੱਚ ਕੋਈ ਵੀ ਨਾਜਾਇਜ਼ ਉਸਾਰੀ ਨਹੀਂ ਹੋਣ ਦੇਣਗੇ। ਜ਼ਿਕਰਯੋਗ ਹੈ ਕਿ ਜੋਸ਼ੀ ਹਸਪਤਾਲ ਨੇ 92 ਮਰਲੇ ਥਾਂ 'ਤੇ ਹਸਪਤਾਲ ਦੀ ਉਸਾਰੀ ਕਰਨ ਲਈ ਬਕਾਇਦਾ ਨਕਸ਼ਾ ਪਾਸ ਕਰਵਾ ਰੱਖਿਆ ਸੀ ਪਰ ਪ੍ਰਬੰਧਕਾਂ ਨੇ ਹਸਪਤਾਲ ਦੇ ਨਾਲ ਲੱਗਦੀਆਂ ਦੋ ਕੋਠੀਆਂ ਖਰੀਦ ਕੇ 92 ਮਰਲੇ ਦੇ ਪਾਸ ਨਕਸ਼ੇ ਦੀ ਆੜ 'ਚ ਖ਼ਰੀਦੀਆਂ ਗਈਆਂ ਦੋ ਕੋਠੀਆਂ ਨੂੰ ਹਸਪਤਾਲ ਨਾਲ ਰਲਾਉਣ ਲਈ ਬੇਸਮੈਂਟ ਦੀ ਨਾਜਾਇਜ਼ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ ਤੇ ਖੁਦਾਈ ਦੌਰਾਨ ਬੇਸਮੈਂਟ ਲਈ ਰੱਖੇ ਗਏ ਮਾਪਦੰਡ ਨਹੀਂ ਅਪਣਾਏ ਗਏ ਸਨ। ਹਸਪਤਾਲ ਨਾਲ ਮਿਲਾਉਣ ਲਈ ਕੋਠੀਆਂ ਅੰਦਰ ਬੇਸਮੈਂਟ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ ਤੇ ਇਸ ਦੌਰਾਨ ਆਸ-ਪਾਸ ਦੀਆਂ 3 ਕੋਠੀਆਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਸਨ ਤੇ ਉਨ੍ਹਾਂ 'ਚੋਂ ਇਕ ਬੁਰੀ ਤਰ੍ਹਾਂ ਢਹਿ ਗਈ ਸੀ। ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਸੀ। ਮਕਾਨਾਂ ਵਿੱਚ ਤਰੇੜਾਂ ਆਉਣ ਕਾਰਨ ਉਹ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂ ਪਾਉਂਦੇ ਸਨ। ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਭਰਤੀ ਘੁਟਾਲਾ ; ਸਪੀਕਰ ਕਰਵਾਉਣਗੇ ਜਾਂਚ