Advertisment

ਡਿਪਟੀ ਮੇਅਰ ਨੂੰ ਥੱਪੜ ਮਾਰਨ ਵਾਲੇ ਮਾਮਲਾ: ਥਾਣੇਦਾਰ ਖਿਲਾਫ ਕੇਸ ਦਰਜ

author-image
Riya Bawa
New Update
ਡਿਪਟੀ ਮੇਅਰ ਨੂੰ ਥੱਪੜ ਮਾਰਨ ਵਾਲੇ ਮਾਮਲਾ:  ਥਾਣੇਦਾਰ ਖਿਲਾਫ ਕੇਸ ਦਰਜ
Advertisment
publive-image
Advertisment
ਮੋਗਾ: ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਮਾਮਲੇ 'ਚ ਹੁਣ ਥਾਣੇਦਾਰ ਖਿਲਾਫ ਕੇਸ ਦਰਜ ਕਰਨ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲਿਸ ਦੇ ਐਸਐਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰ ਦਿੱਤਾ ਸੀ। ਇਸ ਮਾਮਲੇ 'ਚ ਅੱਜ ਸਵੇਰੇ ਥਾਣਾ ਸਿਟੀ ਪੁਲਿਸ ਨੇ ਐਸਐਚਓ ਖ਼ਿਲਾਫ਼ ਆਈਪੀਸੀ ਦੀ ਧਾਰਾ 323/341/506 ਧਰਾਵਾਂ ਤਹਿਤ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। publive-image ਮਾਮਲਾ ਜਿਆਦਾ ਵਧਣ ਕਰਕੇ ਅੱਜ ਸਵੇਰੇ ਥਾਣਾ ਸਿਟੀ ਵਿੱਚ ਸਬ-ਇੰਸਪੈਕਟਰ ਕੁਲਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਰਾਤ ਇੱਕ ਵਜੇ ਵਿਧਾਇਕ ਧਰਨੇ 'ਤੇ ਬੈਠ ਗਏ। ਇਹ ਧਰਨਾ ਤੜਕੇ 3 ਵਜੇ ਤੱਕ ਚੱਲਿਆ। ਇਸ ਮਗਰੋਂ ਪੁਲਿਸ ਨੇ ਆਪਣੇ ਹੀ ਅਧਿਕਾਰੀ ਖਿਲਾਫ ਕੇਸ ਦਰਜ ਕਰ ਲਿਆ। publive-image ਜਾਣੋ ਪੂਰਾ ਮਾਮਲਾ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਇੱਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ। ਇਸ ਦੌਰਾਨ ਐਸਐਚਓ ਨੇ ਤੈਸ਼ ’ਚ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਨਾਲ ਹਜ਼ੂਮ ਇਕੱਠਾ ਹੋ ਗਿਆ। ਲੋਕ ਦੇਰ ਰਾਤ ਤੱਕ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਰਹੇ ਤੇ ਦੇਰ ਰਾਤ ਨੂੰ ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਵੀ ਲੋਕਾਂ ਨਾਲ ਧਰਨੇ ਉੱਤੇ ਆ ਬੈਠੇ।ਸੂਤਰਾਂ ਮੁਤਾਬਕ ਐਸਐਚਓ ਨੇ ਕਥਿਤ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ। publive-image -PTC News-
punjab-news moga police-viral-video
Advertisment

Stay updated with the latest news headlines.

Follow us:
Advertisment