BJP ਨੇਤਾ ਸੋਨਾਲੀ ਫੋਗਾਟ ਦੇ ਘਰ ਚੋਰਾਂ ਨੇ ਲਾਈ ਸੇਂਧ, ਲੱਖਾਂ ਰੁਪਏ ਦੇ ਨਾਲ ਰਿਵਾਲਵਰ ‘ਤੇ ਵੀ ਕੀਤਾ ਹੱਥ ਸਾਫ਼

Bigg BOSS 14: ਦੀ ਮੁਕਾਬਲੇਬਾਜ਼ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਹਿਸਾਰ ਸਥਿਤ ਘਰ ਵਿਚ ਚੋਰੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਘਰੋਂ ਚੋਰ 10 ਲੱਖ ਰੁਪਏ ਦੇ ਗਹਿਣੇ, ਨਕਦੀ ਅਤੇ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਹਨ। ਇਸ ਸਬੰਧ ਵਿਚ ਸੋਨਾਲੀ ਫੋਗਾਟ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਹੈ।

Image result for sonali phogat

ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ

Sonali Phogat ਦੀ ਸ਼ਿਕਾਇਤ ’ਤੇ ਐਚ.ਟੀ.ਐਮ. ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਚੋਰਾਂ ਦਾ ਪਤਾ ਲਗਾਉਣ ਵਿਚ ਜੁਟੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸੋਨਾਲੀ ਇਕ ਪਰਿਵਾਰਕ ਵਿਵਾਦ ਕਾਰਨ ਵੀ ਚਰਚਾ ਵਿਚ ਆਈ ਸੀ, ਜਦੋਂ ਉਨ੍ਹਾ ਨੇ ਆਪਣੀ ਭੈਣ ਅਤੇ ਉਸ ਦੇ ਪਤੀ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਾਇਆ ਸੀ।Image result for sonali phogat

ਪੜ੍ਹੋ ਹੋਰ ਖ਼ਬਰਾਂ :ਕੇਸਰੀ ਅਦਾਕਾਰ ਸੰਦੀਪ ਨਾਹਰ ਦੀ ਆਖਰੀ ਵੀਡੀਓ ਆਈ ਸਾਹਮਣੇ, ਪਤਨੀ ਨਾਲ ਉਲਝੇ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖ਼ੌਫ਼ਨਾਕ ਕਦਮ

ਸੋਨਾਲੀ ਫੋਗਾਟ ਫਤਿਹਾਬਾਦ ਜ਼ਿਲ੍ਹੇ ਦੇ ਭੂਥਾਨ ਪਿੰਡ ਨਾਲ ਤੁਅੱਲਕ ਰੱਖਦੀ ਹੈ। ਸੋਨਾਲੀ ਦਾ ਵਿਆਹ ਸੰਜੇ ਫੋਗਾਟ ਨਾਲ ਹੋਇਆ ਸੀ। 2016 ਵਿਚ ਸੋਨਾਲੀ ਦੇ ਪਤੀ ਸੰਜੇ ਦੀ ਫਾਰਮ ਹਾਊਸ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਸ ਸਮੇਂ ਸੋਨਾਲੀ ਮੁੰਬਈ ਵਿਚ ਸੀ। ਇਸ ਸਮੇਂ ਸੋਨਾਲੀ ਆਪਣੀ ਧੀ ਨਾਲ ਇਕੱਲੀ ਰਹਿੰਦੀ ਹੈ। ਸੋਨਾਲੀ ਕਰੀਬ ਇਕ ਦਹਾਕੇ ਤੋਂ ਭਾਜਪਾ ਵਿਚ ਸਰਗਰਮ ਹੈ।

Image result for sonali phogat

ਸੋਨਾਲੀ ਭਾਜਪਾ ਦੀ ਟਿਕਟ ’ਤੇ ਆਦਮਪੁਰ ਵਿਧਾਨ ਸਭਾ ਤੋਂ ਚੋਣ ਲੜ ਚੁੱਕੀ ਹੈ, ਜਿਸ ਵਿਚ ਉਹ 30 ਹਜ਼ਾਰ ਵੋਟਾਂ ਨਾਲ ਹਾਰੀ ਸੀ। ਫਿਲਹਾਲ ਉਹ ਭਾਜਪਾ ਮਹਿਲਾ ਮੋਰਚਾ ਦੀ ਨੈਸ਼ਨਲ ਵਰਕਿੰਗ ਕਮੇਟੀ ਦੀ ਉਪ-ਪ੍ਰਧਾਨ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੋਨਾਲੀ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 14 ‘ਚ, ਪ੍ਰਤੀਯੋਗੀ ਬਣ ਕੇ ਆਈ ਸੀ ਜਿਥੇ ਉਸ ਦੀਰੁਬੀਨਾ ਨਾਲ ਅਤੇ ਨਿੱਕੀ ਤੰਬੋਲੀ ਨਾਲ ਲੜਾਈ ਚਰਚਾ ‘ਚ ਰਹੀ ਸੀ ਉਥੇ ਹੀ ਅਲੀ ਗੋਨੀ ਦੇ ਨਾਲ ਹੋਇਆ ਪਿਆਰ ਵੀ ਕਾਫੀ ਚਰਚਾ ‘ਚ ਰਿਹਾ ਸੀ।