Advertisment

ਗੁਰਦੁਆਰਾ ਸਾਹਿਬ ਵਿਚ ਜਾਤੀ ਪੱਖਪਾਤ ਦਾ ਮਾਮਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਜਾਂਚ-ਕਮੇਟੀ ਗਠਿਤ ਕੀਤੀ

author-image
Ragini Joshi
New Update
ਗੁਰਦੁਆਰਾ ਸਾਹਿਬ ਵਿਚ ਜਾਤੀ ਪੱਖਪਾਤ ਦਾ ਮਾਮਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਜਾਂਚ-ਕਮੇਟੀ ਗਠਿਤ ਕੀਤੀ
Advertisment
Caste discrimination in Manawala Gurdwara, SGPC president Bhai Longowal forms inquiry committee: ਗੁਰਦੁਆਰਾ ਸਾਹਿਬ ਵਿਚ ਜਾਤੀ ਪੱਖਪਾਤ ਦਾ ਮਾਮਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਜਾਂਚ-ਕਮੇਟੀ ਗਠਿਤ ਕੀਤੀ ਸ੍ਰੀ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਧੂਰੀ ਨੇੜਲੇ ਪਿੰਡ ਮਾਨਵਾਲਾ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਦਲਿਤ ਪਰਿਵਾਰ ਨੂੰ ਅਖੰਡਪਾਠ ਸਾਹਿਬ ਕਰਵਾਉਣ ਤੋਂ ਰੋਕਣ ਦੇ ਸਾਹਮਣੇ ਆਏ ਮਾਮਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਧੇ ਤੌਰ 'ਤੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਹਨ।
Advertisment
Caste discrimination in Manawala Gurdwara, SGPC president Bhai Longowal forms inquiry committeeCaste discrimination in Manawala Gurdwara, SGPC president Bhai Longowal forms inquiry committee: ਜਾਤੀਵਾਦ ਨੱਲ ਜੋੜ ਕੇ ਪੱਖਪਾਤ ਕਰਨਾ ਗੁਰਮਤਿ ਮਰਯਾਦਾ ਦੇ ਉਲਟ ਹੈ, ਜਦਕਿ ਗੁਰਦੁਆਰਾ ਸਾਹਿਬਾਨ ਵਿੱਚੋਂ ਤਾਂ ਸੰਗਤਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਘਟਨਾ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਹਰਿੰਦਰ ਸਿੰਘ ਰੋਗਲਾ ਤੇ ਮੈਂਬਰ ਭਾਈ ਭੁਪਿੰਦਰ ਸਿੰਘ ਭਲਵਾਨ 'ਤੇ ਆਧਾਰਤ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। Caste discrimination in Manawala Gurdwara, SGPC president Bhai Longowal forms inquiry committeeਉਨ੍ਹਾਂ ਕਿਹਾ ਕਿ ਇਸ ਕਮੇਟੀ ਵੱਲੋਂ ਜਲਦ ਹੀ ਮਾਮਲੇ ਦੀ ਪੂਰੀ ਪੜਤਾਲ ਕਰਕੇ ਰਿਪੋਰਟ ਦਿੱਤੀ ਜਾਵੇਗੀ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। —PTC News-
sgpc punjabi-news sgpc-president latest-punjabi-news latest-news-in-punjabi caste-discrimination news-in-punjabi news-from-punjab news-punjabi happening-news-from-punjab bhai-longowal top-punjabi-news caste-discrimination-in-manawala-gurdwara manawala-gurdwara sgpc-president-bhai-longowal-forms-inquiry-committee sgpc-president-bhai-longowal
Advertisment

Stay updated with the latest news headlines.

Follow us:
Advertisment